ਖੇਤੀਬਾੜੀ ਕਾਨੂੰਨਾਂ ਖਿਲਾਫ ਰਾਹੁਲ ਗਾਂਧੀ ਦਾ ਪੰਜਾਬ-ਹਰਿਆਣਾ ਦੌਰਾ 4, 5 ਤੇ 6 ਅਕਤੂਬਰ ਨੂੰ

557
ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਚਿਨ ਪਾਇਲਟ ਦੀ ਪੁਰਾਣੀ ਤਸਵੀਰ।

ਚੰਡੀਗੜ੍ਹ, 2 ਅਕਤੂਬਰ (ਪੰਜਾਬ ਮੇਲ)- ਖੇਤੀਬਾੜੀ ਕਾਨੂੰਨਾਂ ਖਿਲਾਫ ਕਾਂਗਰਸੀ ਲੀਡਰ ਰਾਹੁਲ ਗਾਂਧੀ ਦਾ ਪੰਜਾਬਹਰਿਆਣਾ ਦੌਰਾ ਫਿਰ ਅੱਗੇ ਖਿਸਕ ਗਿਆ ਹੈ। ਇਹ ਇਹ ਦੌਰਾ ਪਹਿਲਾਂ ਰਾਹੁਲ ਗਾਂਧੀ ਦੀ ਹਰਿਆਣਾ ਤੇ ਪੰਜਾਬ ਰੈਲੀ ਤੇ ਅਕਤੂਬਰ ਤੈਅ ਕੀਤੀ ਗਈ ਸੀ। ਇਸ ਚ ਬੀਤੇ ਦਿਨ ਬਦਲਾਅ ਕਰਕੇ ਇਸ ਨੂੰ 3, 4 ਤੇ ਅਕਤੂਬਰ ਕੀਤਾ ਗਿਆ।

ਹੁਣ ਇੱਕ ਵਾਰ ਫੇਰ ਤੋਂ ਰਾਹੁਲ ਗਾਂਧੀ ਦੇ ਪੰਜਾਬਹਰਿਆਣਾ ਦੌਰੇ ਚ ਬਦਲਾਅ ਕੀਤਾ ਗਿਆ ਹੈ। ਹੁਣ ਰਾਹੁਲ ਗਾਂਧੀ ਪੰਜਾਬ ਚ 4, 5 ਤੇ ਅਕਤੂਬਰ ਨੂੰ ਰੈਲੀਆਂ ਕਰਨਗੇ। ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਰਾਜਨੀਤਕ ਮਾਹੌਲ ਗਰਮਾਇਆ ਹੋਇਆ ਹੈ। ਇਸ ਲਈ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਤੇ ਹਰਿਆਣਾ ਵਿੱਚ ਰੈਲੀ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਦੇ ਕਾਂਗਰਸੀ ਰਾਜਨੀਤਕ ਲੋਕਾਂ ਵੱਲੋਂ ਵੀ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ।