ਖੇਡ ਪ੍ਰਮੋਟਰ ਗੰਗਾ ਅਟਵਾਲ ਕੈਨੇਡਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ 

141
Share

ਦਿੜਬਾ ਮੰਡੀ/ਨਕੋਦਰ/ਮਹਿਤਪੁਰ, 14 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਕੈਨੇਡਾ ਦੀ ਨਾਮਵਰ ਖੇਡ ਸੰਸਥਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਟੋਰਾਂਟੋ ਦੇ ਸਰਗਰਮ ਮੈਂਬਰ ਗੰਗਾ ਅਟਵਾਲ ਦੀ ਅਚਾਨਕ ਮੌਤ ਦੀ ਖਬਰ ਨਾਲ ਖੇਡ ਜਗਤ ਵਿਚ ਦੁੱਖ ਦੀ ਲਹਿਰ ਦੌੜ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਕਰਨ ਘੁਮਾਣ ਦਿੜਬਾ ਨੇ ਦੱਸਿਆ ਕਿ ਨੌਜਵਾਨ ਖੇਡ ਪ੍ਰਮੋਟਰ ਗੰਗਾ ਅਟਵਾਲ ਦਾ ਵਿਛੋੜਾ ਸਾਡੇ ਸਾਰੀਆਂ ਲਈ ਅਸਹਿ ਹੈ। ਉਹ ਪੰਜਾਬ ਤੇ ਕੈਨੇਡਾ ਦੇ ਕਬੱਡੀ ਮੇਲਿਆ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਸਨ।
ਇਸ ਮੌਕੇ ਇੰਦਰਜੀਤ ਸਿੰਘ ਧੁੱਗਾ ( ਧੁੱਗਾ ਬ੍ਰਦਰਜ਼),ਸੁੱਖਾ ਬਾਸੀ, ਜਸ ਸੋਹਲ, ਧੀਰਾ ਸੰਧੂ,ਹਰਵਿੰਦਰ ਬਾਸੀ, ਐਂਡੀ ਗਰੇਵਾਲ, ਪਿੰਕਾ ਰਿਆੜ,ਮਹਾਵੀਰ ਅਟਵਾਲ,ਜੋਗਾ ਸਿੰਘ ਕੰਗ, ਗੁਰਮੇਲ ਗੇਲਾ, ਸੁਖਬੀਰ ਘੁਮਾਣ, ਵੀਰਪਾਲ ਧੁੱਗਾ,ਕਾਲਾ ਧੁੱਗਾ,ਰੇਸ਼ਮ ਰਾਜਸਥਾਨੀ,ਬੱਬਲ ਸੰਗਰੂਰ, ਬਲਰਾਜ ਸੰਘਾ,ਸੁੱਖਾ ਢੇਸੀ,ਗੀਤਕਾਰ ਰਾਜਾ ਖੇਲਾ,ਸੱਤਾ ਮੁਠੱਡਾ ਯੂ ਕੇ, ਪਾਲਾ ਬੜਾਪਿੰਡ, ਸੁਖਵੀਰ ਦੁਸਾਂਝ, ਗੁਰਜੀਤ ਮਾਂਗਟ, ਬਾਗੀ ਅਟਵਾਲ, ਸੁੱਖਾ ਚੱਕਾਵਾਲਾ, ਜਤਿੰਦਰ ਜੌਹਲ ਅਮਰੀਕਾ, ਕੋਚ ਗੁਰਮੇਲ ਸਿੰਘ ਦਿੜਬਾ, ਖੇਡ ਬੁਲਾਰੇ ਸਤਪਾਲ ਖਡਿਆਲ ,ਕਬੱਡੀ ਸਟਾਰ ਖੁਸ਼ੀ ਦੁੱਗਾਂ,ਮੰਗੀ ਬੱਗਾਪਿੰਡ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Share