ਖੇਡ ਪ੍ਰਮੋਟਰਾ ਨੇ ਲਈ ਹਾਦਸਾਗ੍ਰਸਤ ਖਿਡਾਰੀ ਦੀ ਸਾਰ 

479
Share

ਨਕੋਦਰ ਮਹਿਤਪੁਰ, 24 ਅਗਸਤ, (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਪਿਛਲੇ ਦਿਨੀ ਜੋਰਦਾਰ ਕਰੰਟ ਲੱਗਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਕਬੱਡੀ ਖਿਡਾਰੀ ਅਤੇ ਕੋਚ ਲਾਲੀ ਢੰਡੋਲੀ ਖੁਰਦ ਦੀ ਮੱਦਦ ਲਈ ਅੱਗੇ ਆਏ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਢੰਡਾ ਅਤੇ ਚੇਅਰਮੈਨ ਕੁਲਵੰਤ ਸਿੰਘ ਸੰਘਾ ਨੇ ਦੱਸਿਆ ਕਿ ਅਜਿਹੇ ਮਾੜੇ ਸਮੇਂ ਵਿੱਚ ਸਾਨੂੰ ਸਭ ਨੂੰ ਪੀੜਤ ਖਿਡਾਰੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਰਣਜੀਤ ਸਿੰਘ ਢੰਡਾ ਕਬੱਡੀ ਦੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਇੱਕ ਇਕ ਰੇਡ ਜੱਫੇ ਤੇ ਦਸ ਦਸ ਲੱਖ ਰੁਪਏ ਖਰਚ ਕੀਤੇ ਹਨ। ਉਹਨਾਂ ਨੇ ਹਰ ਸਮੇਂ ਕਬੱਡੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਸੰਘਾ ਨੇ ਕਿਹਾ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਹਮੇਸ਼ਾ ਖਿਡਾਰੀਆਂ ਦੀ ਬਿਹਤਰੀ ਲਈ ਕੰਮ ਕਰਦੀ ਰਹੀ ਹੈ। ਉੱਘੇ ਖੇਡ ਬੁਲਾਰੇ ਸੱਤਪਾਲ ਖਡਿਆਲ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ।

Share