ਖੇਡਾਂ ਵਤਨ ਪੰਜਾਬ ਦੀਆਂ 2022 :  ਪੰਜਾਬ ਬਾਕਸਿੰਗ ਜਰਖੜ ਅਕੈਡਮੀ ਦੇ ਸੁਖਜਿੰਦਰ ਸਿੰਘ ਜਰਖੜ, ਅੰਜਲੀ ਗੁਪਤਾ ਦੇ ਸੋਨ ਤਮਗਿਆ ਸਮੇਤ ਜਿੱਤੇ ਕੁੱਲ 11 ਤਮਗੇ

55
Share

ਲੁਧਿਆਣਾ, 26 ਸਤੰਬਰ (ਪੰਜਾਬ ਮੇਲ)- ਪੰਜਾਬ ਚ ਚੱਲ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ ”  ਦੇ ਖੇਡ ਮੁਕਾਬਲਿਆਂ ਵਿੱਚ  5ਜਾਬ ਬਾਕਸਿੰਗ ਜਰਖੜ  ਅਕੈਡਮੀ ਦੇ ਮੁੱਕੇਬਾਜ਼ਾਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ  ਕਰਦਿਆਂ ਕੁੱਲ 11 ਤਮਗੇ ਜਿੱਤੇ ਹਨ । ਜਿਨ੍ਹਾਂ ਵਿੱਚ 3 ਸੋਨੇ ਦੇ, 2 ਚਾਂਦੀ ਦੇ ਅਤੇ 6ਕਾਂਸੀ ਦੇ ਤਮਗੇ ਜਿੱਤੇ ਹਨ  ।
          ਖੰਨਾ ਵਿਖੇ ਮੁੱਕੇਬਾਜ਼ੀ ਦੇ ਖ਼ਤਮ ਹੋਏ ਮੁਕਾਬਲਿਆਂ ਵਿੱਚ ਜਰਖੜ ਅਕੈਡਮੀ ਦੇ ਸੁਖਜਿੰਦਰ ਸਿੰਘ ਜਰਖੜ  ਨੇ 53ਕਿਲੋਗ੍ਰਾਮ ਵਰਗ ਵਿੱਚ ਸੋਨ ਤਗ਼ਮਾ ਹਾਸਲ ਕੀਤਾ ।  ਜਦਕਿ 49 ਕਿਲੋਗ੍ਰਾਮ ਵਰਗ ਵਿੱਚ ਜਰਖੜ ਅਕੈਡਮੀ ਦੇ ਹਰਜੋਤ ਸਿੰਘ ਜਰਖੜ  ਨੇ ਚਾਂਦੀ ਦਾ ਤਗਮਾ ਜਿੱਤਿਆ ।ਇਸ ਤੋਂ ਇਲਾਵਾ ਅੰਜਲੀ ਗੁਪਤਾ ਨੇ 45ਕਿਲੋਗ੍ਰਾਮ ਵਰਗ ਵਿੱਚ  ਸੋਨ ਤਗ਼ਮਾ ਜਿੱਤਿਆ । ਅੰਡਰ 14 ਸਾਲ ਵਿੱਚ ਤਰਜੋਤ ਸਿੰਘ ਨੇ ਸੋਨ ਤਗ਼ਮਾ ਜਿੱਤਿਆ । ਇਸ ਤੋਂ ਇਲਾਵਾ ਜਰਖੜ ਅਕੈਡਮੀ ਦੇ ਖਿਡਾਰੀਆਂ ਨੇ 6 ਕਾਂਸੀ ਦੇ ਤਗ਼ਮੇ ਵੀ ਹਾਸਲ ਕੀਤੇ ਹਨ ।
ਹਾਕੀ ਦੇ 4 ਵਰਗਾਂ ਵਿੱਚ ਜਰਖੜ ਹਾਕੀ ਅਕੈਡਮੀ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ ਹੈ । ਅੰਡਰ 14 ਸਾਲ ਵਰਗ ਵਿੱਚ ਜਰਖੜ ਅਕੈਡਮੀ ਨੇ ਸੋਨ ਤਮਗਾ,ਅੰਡਰ 21ਸਾਲ ਵਰਗ ਵਿੱਚ   ਚਾਂਦੀ ਦਾ ਅਤੇ ਅੰਡਰ 17ਸਾਲ ਵਰਗ, 21 ਸਾਲ ਤੋਂ ਓੁਪਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ  ।
                        5ਜਾਬ ਫਾਊਂਡੇਸ਼ਨ ਦੇ  ਐਮਡੀ ਜਗਦੀਪ ਸਿੰਘ ਘੁੰਮਣ ,ਡਾ ਸਵਰਨ ਸਿੰਘ ਘੁੰਮਣ ਡਾਇਰੈਕਟਰ,  ਪ੍ਰਿੰਸੀਪਲ ਬਲਵੰਤ ਸਿੰਘ ਚਕਰ ਡਾਇਰੈਕਟਰ , ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਟੀਮ ਦੇ ਸਮੂਹ ਖਿਡਾਰੀਆਂ ਕੋਚ ਗੁਰਸਤਿੰਦਰ ਸਿੰਘ ਪਰਗਟ ਅਤੇ ਮੁੱਕੇਬਾਜ਼ ਕੋਚ ਗੁਰਤੇਜ ਸਿੰਘ ਬੋੜਹਾਈ ਨੂੰ ਉਨ੍ਹਾਂ ਦੀ ਮਿਹਨਤ, ਲਗਨ, ਕੋਚਿੰਗ ਹੁਨਰ  ਅਤੇ ਜੇਤੂ ਰਹਿਣ ਤੇ ਵਧਾਈ ਦਿੱਤੀ ਹੈ। ਮੁੱਕੇਬਾਜ਼ੀ ਵਿੱਚ ਜਰਖੜ ਅਕੈਡਮੀ ਦਾ ਇਹ ਇਕ ਪਹਿਲਾ ਇਮਤਿਹਾਨ ਸੀ, ਜਿਸ ਵਿੱਚ ਖਿਡਾਰੀਆਂ ਦੀ ਕਾਰਗੁਜ਼ਾਰੀ ਕਾਬਿਲੇ ਤਾਰੀਫ਼ ਰਹੀ ਹੈ  । ਜਰਖੜ ਖੇਡਾਂ  ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ  ।

Share