ਖੇਡਾਂ ਵਤਨ ਪੰਜਾਬ ਦੀਆਂ; ਜਰਖੜ ਅਕੈਡਮੀ ਹਾਕੀ ਅੰਡਰ 14 ਸਾਲ ਵਿੱਚ ਬਣੀ ਚੈਂਪੀਅਨ  ਅਤੇ ਮੁੱਕੇਬਾਜ਼ੀ ਵਿੱਚ ਤਰਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ   

32
Share

ਜੇਤੂ ਖਿਡਾਰੀ ਘਿਉ ਅਤੇ ਬਦਾਮਾਂ ਨਾਲ ਕੀਤਾ ਸਨਮਾਨਤ  
ਲੁਧਿਆਣਾ, 19 ਸਤੰਬਰ (ਪੰਜਾਬ ਮੇਲ)- “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਜਰਖੜ ਹਾਕੀ ਅਕੈਡਮੀ ਨੇ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਹਾਕੀ ਅਤੇ ਮੁੱਕੇਬਾਜ਼ੀ ਵਿੱਚ ਚੈਂਪੀਅਨ ਜਿੱਤਾਂ ਹਾਸਲ ਕੀਤੀਆਂ ਹਨ  ।
 ਲੁਧਿਆਣਾ ਵਿਖੇ ਚੱਲ ਰਹੀਆਂ ਇਨ੍ਹਾਂ ਖੇਡਾਂ ਵਿੱਚ ਜਰਖੜ ਅਕੈਡਮੀ ਦੇ ਤਰਜੋਤ ਸਿੰਘ ਜਰਖੜ  ਮੁੱਕੇਬਾਜ਼ੀ ਵਿੱਚ  ਅੰਡਰ 14 ਸਾਲ ਵਰਗ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਅਕੈਡਮੀ ਦੇ 4 ਹੋਰ ਖਿਡਾਰੀਆਂ ਨੇ ਕਾਂਸੀ ਦਾ ਤਮਗੇ ਹਾਸਲ ਕੀਤੇ।
ਜਰਖੜ ਹਾਕੀ ਅਕੈਡਮੀ ਨੇ ਅੰਡਰ 14 ਸਾਲ ਵਰਗ ਵਿੱਚ ਬਹੁਤ ਹੀ  ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਚੈਂਪੀਅਨ  ਜਿੱਤ ਹਾਸਿਲ ਕੀਤੀ। ਜਰਖੜ ਹਾਕੀ ਅਕੈਡਮੀ ਨੇ ਫਾਈਨਲ ਮੁਕਾਬਲੇ ਵਿਚ ਕਿਲਾ ਰਾਇਪੁਰ ਨੂੰ  3-0 ਗੋਲਾਂ ਨਾਲ ਹਰਾਇਆ । ਪੂਰੇ  ਟੂਰਨਾਮੈਂਟ ਦੌਰਾਨ ਜਿੱਤ ਦਾ ਹੀਰੋ ਮਾਨਵਦੀਪ ਸਿੰਘ ਰਿਹਾ । ਜਿਸ ਨੇ ਟੀਮ ਵੱਲੋਂ ਕੀਤੇ ਕੁੱਲ  7 ਗੋਲਾਂ ਵਿੱਚੋਂ 5 ਗੋਲ ਕੀਤੇ ਹਨ।  ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ  ਸੁਧਾਰ ਸਕੂਲ ਨੂੰ 1-0 ਨਾਲ  ਹਰਾਇਆ ।  ਉਸ ਤੋਂ ਪਹਿਲਾਂ  ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹੇਰਾ ਸਕੂਲ ਨੂੰ  3-0 ਗੋਲਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ  । ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਅੰਡਰ 17 ਸਾਲ ਵਿੱਚ ਪਹਿਲਾ ਮੈਚ ਵਿੱਚ ਕਿਲ੍ਹਾ ਰਾਏਪੁਰ ਨੂੰ  4-0 ਗੋਲਾਂ ਨਾਲ ਹਰਾਇਆ ਜਦਕਿ ਉਸ  ਤੋਂ  ਬਾਅਦ ਬੋਪਾਰਾਏ ਸਕੂਲ ਨੂੰ  4-0 ਗੋਲਾਂ ਨਾਲ ਹਰਾਇਆ ਅਤੇ ਸੈਮੀ ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੂੰ  ਮਾਲਵਾ ਹਾਕੀ ਅਕੈਡਮੀ ਹੱਥੋਂ   0-1 ਗੋਲਾਂ ਦੀ ਹਾਰ ਝੱਲਣੀ ਪਈ  ।
ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜੇਤੂ ਬੱਚਿਆਂ ਨੂੰ  ਬਦਾਮ ਗਿਰੀਆ , ਘਿਉ  ਨਾਲ  ਸਨਮਾਨਿਤ ਕੀਤਾ ਗਿਆ । ਇਸ ਮੌਕੇ ਅਕੈਡਮੀ ਦੇ ਕੋਚ ਗੁਰਸਤਿੰਦਰ ਸਿੰਘ ਪਰਗਟ, ਗੁਰਤੇਜ ਸਿੰਘ ਬੋਹੜਾਈ ,ਪੰਮਾ ਗਰੇਵਾਲ ,ਸਾਬੀ ਜਰਖੜ,  ਹਰਵਿੰਦਰ ਸਿੰਘ ਘਵੱਦੀ, ਰਵਿੰਦਰ ਸਿੰਘ ਕਾਲ਼ਾ ਘਵੱਦੀ, ਸੰਗਰਾਮ ਸਿੰਘ ਸਾਹਨੇਵਾਲ  ,  ਪਵਨਦੀਪ ਸਿੰਘ ਡੰਗੋਰਾ ,ਰਘਵੀਰ ਸਿੰਘ ਡੰਗੋਰਾ, ਜਰਨੈਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Share