ਖੁਲ੍ਹੀ ਹਵਾ ਵਿਚ ਬਿਨਾਂ ਮਾਸਕ ਦੇ ਸਾਹ ਲੈ ਸਕਣਗੇ ਬੀਜ਼ਿੰਗ ਦੇ ਲੋਕ 

709
Share

ਦੁਨੀਆ ਦਾ ਪਹਿਲਾ ਸ਼ਹਿਰ ਜਿਸ ਨੇ ਮਾਸਕ ਲਾਜ਼ਮੀ ਪਾਉਣ ਦਾ ਨਿਯਮ ਕੀਤਾ ਖਤਮ

ਬੀਜ਼ਿੰਗ, 18 ਮਈ (ਪੰਜਾਬ ਮੇਲ)-  ਕੋਰੋਨਾਵਾਇਰਸ ਇਨਫੈਕਸ਼ਨ ਤੋਂ ਬਚਣ ਲਈ ਮਹੀਨਿਆਂ ਤੱਕ ਮਾਸਕ ਪਾਉਣ ਨੂੰ ਮਜ਼ਬੂਰ ਬੀਜ਼ਿੰਗ ਦੇ ਲੋਕ ਹੁਣ ਬਾਹਰ ਨਿਕਲਣ ‘ਤੇ ਖੁਲ੍ਹੀ ਹਵਾ ਵਿਚ ਬਿਨਾਂ ਮਾਸਕ ਦੇ ਸਾਹ ਲੈਣ ਸਕਣਗੇ। ਸਥਾਨਕ ਪ੍ਰਸ਼ਾਸਨ ਨੇ ਬਾਹਰ ਨਿਕਲਣ ‘ਤੇ ਲਾਜ਼ਮੀ ਮਾਸਕ ਪਾਉਣ ਦੇ ਨਿਯਮ ਹੁਣ ਖਤਮ ਕਰ ਦਿੱਤਾ ਹੈ।

ਕੋਰੋਨਾਵਾਇਰਸ ਦੇ ਦੁਨੀਆ ਭਰ ਵਿਚ ਪ੍ਰਕੋਪ ਵਿਚਾਲੇ ਬੀਜ਼ਿੰਗ ਚੀਨ ਦਾ ਅਤੇ ਸ਼ਾਇਦ ਦੁਨੀਆ ਦਾ ਅਜਿਹਾ ਕਦਮ ਚੁੱਕਣ ਵਾਲਾ ਪਹਿਲਾ ਸ਼ਹਿਰ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਚੀਨ ਦਾ ਰਾਜਧਾਨੀ ਵਿਚ ਕੋਰੋਨਾਵਾਇਰਸ ਸਬੰਧੀ ਹਾਲਾਤ ਕਾਬੂ ਵਿਚ ਹਨ।

ਚਾਈਨਾ ਡੇਲੀ’ ਦੀ ਖਬਰ ਮੁਤਾਬਕ ‘ਬੀਜ਼ਿੰਗ ਸੈਂਟਰ ਫਾਰ ਡਿਸੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ’ ਨੇ ਇਸ ਬਾਰੇ ਵਿਚ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਕੇਂਦਰ ਨੇ ਕਿਹਾ ਹੈ ਕਿ ਲੋਕਾਂ ਨੂੰ ਬਾਹਰ ਨਿਕਲਣ ‘ਤੇ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ ਪਰ ਹੁਣ ਵੀ ਉਨ੍ਹਾਂ ਨੂੰ ਨਜ਼ਦੀਕੀ ਸੰਪਰਕ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

ਚੀਨ ਵਿਚ ਸੰਸਦ ਸੈਸ਼ਨ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਦੇਸ਼ ਵਿਚ ਵਾਇਰਸ ਦੇ ਮਾਮਲਿਆਂ ਵਿਚ ਆ ਰਹੀ ਕਮੀ ਨੂੰ ਦੇਖਦੇ ਹੋਏ ਇਸ ਦਾ 22 ਮਈ ਨੂੰ ਆਯੋਜਨ ਕੀਤਾ ਜਾ ਸਕਦਾ ਹੈ।


Share