ਖਿਡਾਰੀਆਂ ਨੂੰ ਖੇਡ ਖੇਤਰਾਂ ‘ਚ ਉਤਸ਼ਾਹਿਤ ਕਰਨ ਲਈ ਡਾ. ਓਬਰਾਏ ਵੱਲੋਂ ਅਕੈਡਮੀਆਂ ਨੂੰ ਬੌਕਸਿੰਗ ਰਿੰਗ ਕੀਤਾ ਗਿਆ ਭੇਂਟ 

568
Share

ਪਟਿਆਲਾ, 4 ਅਕਤੂਬਰ (ਰਵੀਕਾਂਤ ਸ਼ਰਮਾ/ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਓਬਰਾਏ, ਜੋ ਕਿ ਸਮਾਜ ਸੇਵਾ ‘ਚ ਅਵੱਲ ਦਰਜੇ ਦੇ ਨਾਂਅ ਨਾਲ ਜਾਣੇ ਜਾਂਦੇ ਹਨ, ਉਨ੍ਹਾਂ ਵੱਲੋਂ ਵਿਸ਼ਵ ਪੱਧਰ ‘ਤੇ ਵੱਖ-ਵੱਖ ਸਮਾਜ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਇਸੇ ਤਹਿਤ ਪਿੰਡਾਂ ਦੇ ਲੋੜਵੰਦ ਖਿਡਾਰੀਆਂ ਲਈ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ, ਤਾਂ ਜੋ ਇਹ ਬੱਚੇ ਮਾੜੀ ਸੰਗਤ ‘ਚ ਨਾ ਪੈ ਕੇ ਚੰਗੇ ਖਿਡਾਰੀ ਬਣ ਕੇ ਨਿਕਲਣ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ਇਸੇ ਮੁਹਿੰਮ ਸਦਕਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਨਾਕਆਊਟ ਮੁੱਕੇਬਾਜ਼ ਬੌਕਸਿੰਗ ਇੰਡੀਆ ਅਕੈਡਮੀ, ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵਿਖੇ ਬੌਕਸਿੰਗ ਦੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਬੌਕਸਿੰਗ ਰਿੰਗ ਦਿੱਤਾ ਗਿਆ। ਜਿਸਦਾ ਰਸਮੀ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਅਤੇ ਸੰਯੁਕਤ ਸਕੱਤਰ ਪੰਜਾਬ ਐਸੋਸੀਏਸ਼ਨ ਬੌਕਸਿੰਗ ਸ੍ਰੀ ਸੰਤੋਸ਼ ਕੁਮਾਰ ਦੱਤਾ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ, ਪ੍ਰਧਾਨ ਜੱਸਾ ਸਿੰਘ ਸੰਧੂ, ਸਲਾਹਕਾਰ ਤੇ ਮੈਡੀਕਲ ਡਾ. ਦਲਜੀਤ ਸਿੰਘ ਗਿੱਲ, ਡਾਇਰੈਕਟਰ ਤੇ ਮੈਡੀਕਲ ਡਾ. ਆਰ.ਐਸ. ਅਟਵਾਲ, ਡਾਇਰੈਕਟਰ ਸਿੱਖਿਆ ਸ੍ਰੀਮਤੀ ਇੰਦਰਜੀਤ ਕੌਰ ਗਿੱਲ, ਬੌਕਸਿੰਗ ਕੌਚ ਘਨੌਰ ਸ੍ਰੀ ਅੰਨੁ ਦੀਪ, ਇੰਟਰਨੈਸ਼ਨਲ ਬੌਕਸਰ ਪਰਮਿੰਦਰ ਸਿੰਘ ਅਤੇ ਸਮੂਹ ਟੀਮ ਪਟਿਆਲਾ ਇਕਾਈ ਹਾਜ਼ਿਰ ਸੀ।
ਪੱੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਪਿੱਛਲੇ 8 ਸਾਲਾਂ ਤੋਂ ਵੱਖ-ਵੱਖ ਖੇਡਾਂ ਨੂੰ ਸਪੋਰਟ ਕਰ ਰਹੇ ਹਨ। ਜਿਸ ‘ਚ ਬੌਕਸਿੰਗ, ਰੈਸਲੰਿਗ, ਗੱਤਕਾ ਅਤੇ ਹੋਰ ਖੇਡਾਂ ਨੂੰ ਪ੍ਰਮੋਟ ਕਰਨ ਲਈ ਵੱਖ-ਵੱਖ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ। ਉਥੇ ਹੀ, ਵੱਖ-ਵੱਖ ਖੇਤਰਾਂ ‘ਚ ਮੱਲ੍ਹਾ ਮਾਰ ਰਹੇ ਅਕੈਡਮੀਆਂ ਵਿੱਚ ਖਿਡਾਰੀਆਂ ਨੂੰ ਲਗਭਗ 1200 ਬੱਚੇ ਅਤੇ ਬੱਚੀਆਂ ਨੂੰ ਰੋਜ਼ਾਨਾ 400 ਗ੍ਰਾਮ ਦੁੱਧ ਦਿੱਤਾ ਜਾ ਰਿਹਾ ਹੈ। ਜਿਸ ‘ਚ ਅਪੋਲੋ ਗਰਾਊਂਡ ‘ਚ ਬੌਕਸਿੰਗ ਕਰ ਰਹੇ 300 ਬੱਚੇ ਅਤੇ ਬੱਚੀਆਂ ਨੂੰ ਰੋਜ਼ਾਨਾ 400 ਗ੍ਰਾਮ ਦੁੱਧ ਟਰੱਸਟ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ।  ਉਥੇ ਹੀ, ਖਿਡਾਰੀਆਂ ਦੇ ਸਾਫ਼ ਸੁਥਰਾ ਪਾਣੀ ਪੀਣ ਲਈ ਆਰ.ਓ. ਸਿਸਟਮ ਵੀ ਲਗਵਾਏ ਗਏ ਹਨ ਅਤੇ ਨਾਲ ਹੀ ਖਿਡਾਰੀਆਂ ਦੀ ਵਰਜਿਸ ਲਈ ਜਿੰਮ ਦੀ ਸੁਵਿਧਾ, ਸ਼ੈੱਡ, ਰੈਸਲੰਿਗ ਮੈਟ, ਸਪੋਰਟਸ ਕਿੱਟਾਂ ਵੀ ਉਪਬਲੱਧ ਕਰਵਾਈ ਗਈਆਂ ਹਨ। ਇਸ ਮੌਕੇ, ਡਾ. ਓਬਰਾਏ ਨੇ ਦੱਸਿਆ ਕਿ ਇਹ ਉਪਰਾਲਾ ਪਿੰਡਾਂ ਦੇ ਲੋੜਵੰਦ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਹੈ, ਜਿਸ ‘ਚ ਇਨ੍ਹਾਂ ਹਰੇਕ ਬੱਚੇ ਅਤੇ ਬੱਚੀਆਂ ਨੂੰ 2500 ਰੁਪਏ ਦੀ ਮਾਲੀ ਮਦਦ ਵੀ ਦਿੱਤੀ ਜਾ ਰਹੀ ਹੈ। ੳੇੁਥੇ ਹੀ, ਵੱਖ-ਵੱਖ ਅਕੈਡਮੀਆਂ ਨੂੰ ਬੌਕਸਿੰਗ ਰਿੰਗ ਬਣਾ ਕੇ ਦਿੱਤੇ ਗਏ ਅਤੇ ਰਸ਼ੀਆ ਤੋਂ ਕੋਚ ਵੀ ਬੁਲਾਏ ਗਏ, ਜਿਨ੍ਹਾਂ ਦਾ ਖ਼ਰਚਾ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਨੇ ਦਿੱਤਾ ਤਾਂ ਜੋ ਇਹ ਬੱਚੇ ਹੋਰ ਮਿਹਨਤ ਤੇ ਲਗਨ ਨਾਲ ਖੇਡ ਖੇਤਰਾਂ ‘ਚ ਮੱਲ੍ਹਾਂ ਮਾਰ ਸਕਣ, ਜਿਸ ਦਾ ਨਤੀਜਾ ਇਹ ਹੋਇਆ ਕਿ ਕਈ ਖਿਡਾਰੀ ਆਪਣੇ ਦੇਸ਼ ਲਈ ਸਿਲਵਰ ਤੇ ਗੌਲਡ ਮੈਡਲ ਲੈ ਕੇ ਆਏ ਹਨ।
ਇਸਦੇ ਨਾਲ ਹੀ, ਨਾਕਆਊਟ ਮੁੱਕੇਬਾਜ਼ ਬੌਕਸਿੰਗ ਇੰਡੀਆ ਅਕੈਡਮੀ ਤੇ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।

Share