ਖਿਆਲ ਰੱਖੋ: ਜੇ ਫੜ ਰਹੇ ਹੋ ਫਲਾਈਟ

416
Share

ਫਲਾਈਟ ਫੜਨ ਤੋਂ ਪਹਿਲਾਂ 72 ਘੰਟੇ ਦਾ ਰੱਖੋ ਹਿਸਾਬ-ਜਹਾਜ਼ ’ਚ ਚੜ੍ਹਨ ਤੋਂ ਕੀਤਾ ਜਾ ਸਕਦੈ ਇਨਕਾਰ
-ਜੇਕਰ ਫਲਾਈਟ 24 ਘੰਟੇ ਤੱਕ ਲੇਟ ਹੈ ਤਾਂ ਕੋਈ ਚੱਕਰ ਨਹੀਂ ਤੇ 2 ਸਾਲ ਦੇ ਬੱਚਿਆਂ ਲਈ ਛੋਟ

ਆਕਲੈਂਡ, 15 ਜਨਵਰੀ (-ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ) – ਨਿਊਜ਼ੀਲੈਂਡ ਤੋਂ ਬਾਹਰ ਜਾਣ ਵਾਲਿਆਂ ਲਈ ਸੂਚਨਾ ਮਾਤਿਰ ਖਬਰ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੇ ਲਈ ਉਡਾਣ ਭਰ ਰਹੇ ਹੋ ਤਾਂ 72 ਘੰਟੇ ਪਹਿਲਾਂ ਤੁਹਾਡਾ ਕਰੋਨਾ ਟੈਸਟ ਹੋਣਾ ਜਰੂਰੀ ਹੈ ਅਤੇ ਉਹ ਵੀ ਨੈਗੇਟਿਵ ਰਿਜਲਟ ਦੇ ਵਿਚ ਹੋਵੇ। ਸਾਵਧਾਨੀ ਵਰਤਣ ਦੀ ਲੋੜ ਹੈ ਕਿ ਜੇਕਰ ਕੁਝ ਘੰਟਿਆਂ ਦਾ ਫਰਕ  ਪੈ ਗਿਆ ਤਾਂ ਤੁਹਾਨੂੰ ਫਲਾਈਟ ਚੜ੍ਹਨ ਤੋਂ ਰੋਕਿਆ ਜਾ ਸਕਦਾ ਹੈ। ਬੀਤੇ ਦਿਨÄ ਇਕ ਪੰਜਾਬੀ ਜੋੜੇ ਨਾਲ ਅਜਿਹਾ ਹੋਇਆ ਹੈ। ਉਨ੍ਹਾਂ ਦਾ ਰਿਜਲਟ ਵੀ ਨੈਗੇਟਿਵ ਸੀ, ਫਲਾਈਟ ਵੀ ਸਮੇਂ ਸਿਰ ਸੀ, ਪਰ ਜਦੋਂ ਟੈਸਟ ਕਰਵਾਇਆ ਗਿਆ ਸੀ ਤਾਂ ਡਾਕਟਰ ਨੇ ਉਸ ਵੇਲੇ ਦਾ ਸਮਾਂ ਪਾ ਦਿੱਤਾ ਸੀ, ਜਿਸ ਕਰਕੇ 72 ਘੰਟਿਆਂ ਵਾਲੇ ਸਮੇਂ ਵਿਚ ਕੁਝ ਅੰਤਰ ਆ ਗਿਆ ਸੀ। ਇਸ ਦੇ ਵਿਚ ਭਾਵੇਂ ਜੋੜੇ ਦਾ ਕੋਈ ਕਸੂਰ ਨਹੀਂ ਸੀ, ਪਰ ਪਾਏ ਟਾਈਮ ਨੇ 72 ਘੰਟਿਆਂ ਵਾਲੀ ਸ਼ਰਤ ਵਿਚ ਫਰਕ ਪਾ ਦਿੱਤਾ। ਡਾਕਟਰ ਵੀ ਆਪਣੀ ਜਗ੍ਹਾ ਠੀਕ ਸੀ ਕਿ ਇਕ ਵਾਰ ਉਸਨੇ ਟਾਈਮ ਨਹੀਂ ਪਾਇਆ ਸੀ ਤਾਂ ਉਸਨੂੰ ਵੀ ਚੜ੍ਹਨ ਨਹੀਂ ਦਿੱਤਾ ਗਿਆ ਸੀ। ਇਸ ਜੋੜੇ ’ਚ ਇਕ ਵਿਅਕਤੀ ਦਾ ਡਾਕਟਰ ਕੋਈ ਹੋਰ ਸੀ, ਉਸਨੇ ਟਾਈਮ ਪਾਇਆ ਨਹੀਂ ਸੀ, ਪਰ ਏਅਰਪੋਰਟ ਬੋਰਡਿੰਗ ਸਟਾਫ ਨੇ ਕਿਹਾ ਕਿ ਤੁਸੀਂ ਜਾ ਸਕਦੇ ਹੋ। ਸੋ ਜਦੋਂ ਪੰਗਾ ਪੈਣਾ ਤਾਂ ਕਿਸੀ ਨਾ ਕਿਸੀ ਤਰ੍ਹਾਂ ਪੈ ਹੀ ਜਾਂਦਾ ਹੈ, ਸੋ ਖਿਆਲ ਰੱਖੋ ਸਮਾਂ ਇਸ ਤਰ੍ਹਾਂ ਹੋਵੇ ਕਿ 72 ਘੰਟਿਆਂ ਦਾ ਸਮਾਂ ਬਣ ਜਾਵੇ ਜਿਸ ਦੇ ਵਿਚ ਤੁਹਾਡਾ ਟੈਸਟ ਹੋਇਆ ਹੋਵੇ। ਇਸ ਜੋੜੇ ਨੂੰ ਆਪਣੀ ਕੈਨੇਡਾ ਦੀ ਫਲਾਈਟ ਕਾਫੀ ਮਹਿੰਗੀ ਪਈ ਹੈ। ਉਨ੍ਹਾਂ ਦੁਬਾਰਾ ਟਿਕਟਾਂ ਬੁੱਕ ਕਰਵਾਈਆਂ, ਦੁਬਾਰਾ ਤਰੀਕ ਬਦਲੀ ਫੀਸ ਦਿੱਤੀ ਹੋਵੇਗੀ ਅਤੇ ਦੁਬਾਰਾ ਕਰੋਨਾ ਟੈਸਟ ਕਰਵਾਇਆ ਜਾਣਾ ਹੈ। ਟ੍ਰੈਵਲ ਇੰਸ਼ੋਰੈਂਸ ਕੰਪਨੀ ਇਸਦੇ ਵਿਚ ਹੋ ਸਕਦਾ ਹੈ ਨਾ ਸਹਾਇਤਾ ਕਰ ਸਕੇ। ਸੋ ਖਿਆਲ ਰੱਖਣ ਦੀ ਲੋੜ ਹੈ।
ਉਂਝ ਨਿਯਮਾਂ ਮੁਤਾਬਿਕ ਟੈਸਟ ਵੇਲੇ ਦਾ ਸਮਾਂ ਪਾਇਆ ਹੋਣਾ ਚਾਹੀਦਾ ਹੈ। ਨਿਯਮ ਕਹਿੰਦੇ ਹਨ ਕਿ ਟੈਸਟ ਰਿਜਲਟ ਦੇ ਵਿਚ ਯਾਤਰੀ ਦਾ ਨਾਂਅ, ਜਨਮ ਤਰੀਕ, ਤਰੀਕ ਤੇ ਸਮਾਂ, ਲੈਬ ਦਾ ਨਾਂਅ, ਟੈਸਟ ਦਾ ਵੇਰਵਾ ਅਤੇ ਰਿਜਲਟ ਦਰਜ ਹੋਣਾ ਚਾਹੀਦਾ ਹੈ।
ਜੇਕਰ ਫਲਾਈਟ 24 ਘੰਟੇ ਤੱਕ ਲੇਟ ਹੋ ਜਾਂਦੀ ਹੈ ਤਾਂ ਤੁਸੀਂ ਜਾ ਸਕਦੇ ਹੋ। ਜੇਕਰ ਕੋਈ ਬੱਚਾ 2 ਸਾਲ ਤੱਕ ਦਾ ਹੈ ਤਾਂ ਉਸਨੂੰ ਛੋਟ ਹੈ। ਜੇਕਰ ਤੁਹਾਡਾ ਰਿਜਲਟ ਹੀ 72 ਘੰਟੇ ਪਹਿਲਾਂ ਨਹੀਂ ਪਹੁੰਚਦਾ ਤਾਂ ਤੁਸੀਂ ਆਪਣੀ ਫਲਾਈਟ ਅਗਲੇ 24 ਘੰਟਿਆਂ ਦਰਮਿਆਨ ਬਦਲੀ ਕਰ ਸਕਦੇ ਹੋ।
ਅੱਜ 15 ਜਨਵਰੀ ਰਾਤ 12 ਵਜੇ ਤੋਂ ਇੰਗਲੈਂਡ ਅਤੇ ਅਮਰੀਕਾ ਤੋਂ ਨਿਊਜ਼ੀਲੈਂਡ ਆਉਣ ਵਾਲਿਆਂ ਲਈ ਵੀ ਕਰੋਨਾ ਟੈਸਟ ਲਾਜ਼ਮੀ ਕਰ ਦਿੱਤਾ  ਗਿਆ ਹੈ।


Share