ਖਾਸ ਹਾਲਾਤ ਨੂੰ ਛੱਡ ਕੇ ‘ਚੋਕਹੋਲਡ’ ਦੀ ਵਰਤੋਂ ‘ਤੇ ਰੋਕ ਲਾਉਣਾ ਚਾਹੁੰਦਾ ਨੇ ਟਰੰਪ

898
Share

ਵਾਸ਼ਿੰਗਟਨ, 13 ਜੂਨ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਕੁਝ ਖਾਸ ਹਾਲਾਤ ਨੂੰ ਛੱਡ ਕੇ ਉਹ ਪੁਲਿਸ ਵਿਚ ਕਿਸੇ ਵਿਅਕਤੀ ਨੂੰ ਕਾਬੂ ਕਰਨ ਲਈ ਉਸ ਦੇ ਗਲ ‘ਤੇ ਬਾਂਹ ਨਾਲ ਸ਼ਿਕੰਜਾ ਕੱਸਣ ਦੀ ਤਕਨੀਕ ‘ਚੋਕਹੋਲਡ’ ਦੀ ਵਰਤੋਂ ‘ਤੇ ਰੋਕ ਲਾਉਣਾ ਚਾਹੁੰਦੇ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਨੂੰ ‘ਚੋਕਹੋਲਡ’ ਪਸੰਦ ਨਹੀਂ ਹੈ। ਇਸ ਅਮਲ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਨੇ ਉਸ ਹਾਲਾਤ ਵਿੱਚ ਇਸ ਦੇ ਇਸਤੇਮਾਲ ਦਾ ਸਮਰਥਨ ਕੀਤਾ, ਜਦੋਂ ਕੋਈ ਪੁਲੀਸ ਅਧਿਕਾਰੀ ਇਕੱਲਾ ਹੈ ਅਤੇ ਉਹ ਇਕ ਇਕ ਕਰਕੇ ਲੋਕਾਂ ਦਾ ਮੁਕਾਬਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਊਹ ਇਸ ਤਕਨੀਕ ਦਾ ਇਸਤੇਮਾਲ ਕਰ ਸਕਦਾ ਹੈ। ਪੁਲੀਸ ਹਿਰਾਸਤ ਵਿੱਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ‘ਚੋਕਹੋਲਡ’ ਤਕਨੀਕ ਵਿਵਾਦਾਂ ਵਿੱਚ ਘਿਰ ਗਈ ਹੈ। ਇਕ ਗੋਰੇ ਪੁਲੀਸ ਅਧਿਕਾਰੀ ਨੇ ਫਲਾਇਡ ਦਾ ਗਲਾ ਗੋਡੇ ਨਾਲ ਦਬਾਇਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਮੁਲਕ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ ਅਤੇ ਪੁਲੀਸ ਵਿੱਚ ਸੁਧਾਰ ਅਤੇ ਇਸ ਤਕਨੀਕ ‘ਤੇ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਸੀ। ਮੁਲਕ ਵਿੱਚ ਕਈ ਵਿਭਾਗਾਂ ਵਿੱਚ ਪਹਿਲਾਂ ਹੀ ਇਸ ਤਕਨੀਕ ਦੀ ਵਰਤੋਂ ‘ਤੇ ਰੋਕ ਹੈ।


Share