ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਸਬੰਧਿਤ ਨਾਰਕੋ-ਟੈਰਰ ਰੈਕੇਟ ਦਾ ਪਰਦਾਫਾਸ਼ ਕਰਨ ਲਈ ਪੰਜਾਬ ਪੁਲਿਸ ਨੇ ਇਕ ਲੋੜੀਂਦੇ ਹੈਰੋਇਨ ਸਮਗਲਰ ਰਾਜਿੰਦਰ ਨੂੰ ਕੀਤਾ ਕਾਬੂ

218
Share

ਲਾਕਡਾਊਨ ਦੌਰਾਨ ਡਰੱਗਜ਼ ਅਤੇ ਪੈਸਿਆਂ ਦੀ ਲੈਣ-ਦੇਣ ਵਿਚ ਸਹਾਇਤਾ ਦੇ ਦੋਸ਼ ਵਿਚ ਪੁਲਿਸ ਦਾ ਇਕ ਸਿਪਾਹੀ ਗਿ੍ਰਫ਼ਤਾਰ

12 ਕਰੋੜ ਰੁਪਏ ਦੇ ਹਵਾਲਾ ਲੈਣ-ਦੇਣ ਦਾ ਹੋਇਆ ਖੁਲਾਸਾਯੂ.ਪੀ. ਤੋਂ ਰਜਿੰਦਰ ਦੇ ਸਾਲੇ ਨੂੰ ਵੀ ਕਾਬੂ ਕਰਨ ਵਿਚ ਮਿਲੀ ਸਫ਼ਲਤਾ

ਚੰਡੀਗੜ, 27 ਅਗਸਤ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਸਬੰਧਿਤ ਇੱਕ ਅੰਤਰਰਾਸ਼ਟਰੀ ਨਾਰਕੋ-ਟੈਰਰਿਜ਼ਮ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਕ ਲੋੜੀਂਦੇ ਹੈਰੋਇਨ ਤਸਕਰ ਰਾਜਿੰਦਰ ਸਿੰਘ ਉਰਫ ਗੰਜਾ ਉਰਫ ਮਿੱਠੂ ਨੂੰ ਕਾਬੂ ਕੀਤਾ ਹੈ ਅਤੇ ਇੱਕ ਸਿਪਾਹੀ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ ਜੋ ਕਥਿਤ ਤੌਰ ਤੇ ਤਾਲਾਬੰਦੀ ਦੌਰਾਨ ਨਸ਼ਿਆਂ ਅਤੇ ਪੈਸਿਆਂ ਨੂੰ ਸੁਰੱਖਿਅਤ ਅੱਗੇ ਪੁਹੰਚਾਉਣ ਵਿਚ ਸਹਾਇਤਾ ਕਰਦਾ ਸੀ।

ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਾਜਿੰਦਰ ਦੇ ਸਾਲੇ ਨੂੰ ਵੀ ਇਸ ਰੈਕੇਟ ਵਿੱਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਤੋਂ ਗਿ੍ਰਫਤਾਰ ਕੀਤਾ ਗਿਆ ਹੈ ਜਿਸ ਨੂੰ ਮਿ੍ਰਤਕ ਬਦਨਾਮ ਅੱਤਵਾਦੀ ਹਰਮੀਤ ਸਿੰਘ ਉਰਫ ਪੀਐਚਡੀ ਦਾ ਸਾਥੀ ਪਾਇਆ ਗਿਆ ਹੈ।

ਸ੍ਰੀ ਗੁਪਤਾ ਨੇ ਦੱਸਿਆ ਕਿ ਰਾਜਿੰਦਰ ਪਾਸੋਂ ਇਕ .32 ਬੋਰ ਦਾ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਬਾਅਦ ਵਿਚ ਜ਼ੀਰਕਪੁਰ ਦੇ ਰਿਵਰਡੇਲ ਐਰੋਵਿਸਟਾ ਵਿਖੇ ਉਸ ਦੇ ਫਲੈਟ ਵਿਚੋਂ 530 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਰਾਜਿੰਦਰ ਖ਼ਿਲਾਫ਼ ਥਾਣਾ ਐਸਐਸਓਸੀਐਸ ਏ ਐਸ ਨਗਰ ਵਿਖੇ ਅਸਲਾ ਅਤੇ ਐਨਡੀਪੀਐਸ ਐਕਟ ਤਹਿਤ ਇੱਕ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਖਿਲਾਫ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪਹਿਲਾਂ ਓਨੀ ਕਈ ਹੋਰ ਐਫਆਈਆਰ ਦਰਜ ਹਨ ਅਤੇ 12 ਕਰੋੜ ਰੁਪਏ ਦੇ ਹਵਾਲਗੀ ਲੈਣ-ਦੇਣ ਵਿੱਚ ਵੀ ਉਹ ਸ਼ਾਮਲ ਹੈ।

ਰਾਜਿੰਦਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਨਸ਼ਾ ਸਪਲਾਈ ਦੇ ਵੰਡਣ ਦੇ ਨੈਟਵਰਕ ਵਿੱਚ ਜੁੜਿਆ ਹੋਇਆ ਹੈ ਜੋ ਨਵਪ੍ਰੀਤ ਸਿੰਘ ਉਰਫ ਨਵ ਦੁਆਰਾ ਚਲਾਇਆ ਜਾ ਰਿਹਾ ਸੀਜੋ ਕਤਲ ਅਤੇ ਨਸ਼ਿਆਂ ਦੇ ਕਈ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦਾ ਤੇ ਬਦਨਾਮ ਤਸਕਰ ਹੈ। ਉਸਨੇ ਅੱਗੇ ਕਬੂਲ ਕੀਤਾ ਕਿ ਉਸਨੇ ਨਵਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਨਸ਼ਾ ਸਪਲਾਈ ਕੀਤਾ ਹੈ।

ਡੀਜੀਪੀ ਨੇ ਕਿਹਾ ਕਿ ਰਾਜਿੰਦਰ ਕੋਲ ਨਸ਼ੇ ਦੀਆਂ ਖੇਪਾਂ ਜ਼ਿਆਦਾਤਰ ਸ੍ਰੀਨਗਰ ਅਤੇ ਦਿੱਲੀ ਤੋਂ ਪੰਜਾਬ ਵਿਚ ਵੰਡਣ ਲਈ ਆਉਂਦੀਆਂ ਸਨ। ਨਸ਼ਿਆਂ ਦੇ ਕਾਰੋਬਾਰ ਤੋਂ ਇਕੱਠੇ ਕੀਤੇ ਪੈਸਿਆਂ ਨੂੰ ਉਹ ਹਵਾਲਾ ਚੈਨਲਾਂ ਰਾਹੀਂ ਨਵਪ੍ਰੀਤ ਨੂੰ ਵਾਪਸ ਭੇਜ ਦਿੰਦਾ ਸੀ। ਅਪ੍ਰੈਲ 2020 ਵਿੱਚ ਵੀਪੁਲਿਸ ਕਮਿਸ਼ਨਰੇਟਅਮਿ੍ਰਤਸਰ ਨੇ ਇੱਕ ਹਿਜਬੁਲ ਅੱਤਵਾਦੀ ਹਿਲਾਲ ਅਹਿਮਦ ਵਾਗੇ ਨੂੰ ਉਸ ਵੇਲੇ ਗਿ੍ਰਫਤਾਰ ਕੀਤਾ ਸੀ ਜਦੋਂ ਉਹ ਹਿਜ਼ਬੁਲ ਮੁਜਾਹਿਦੀਨ ਅੱਤਵਾਦੀ ਰਿਆਜ਼ ਅਹਿਮਦ ਨਾਇਕੂ ਦੇ ਨਿਰਦੇਸ਼ਾਂ ਤੇ ਡਰੱਗ ਮਨੀ ਇਕੱਠੀ ਕਰਨ ਆਇਆ ਸੀ।

ਡੀਜੀਪੀ ਨੇ ਕਿਹਾ ਕਿ ਰਾਜਿੰਦਰ ਸਿੰਘ ਉਰਫ ਗੰਜਾ ਨੇ ਯੂ ਪੀ ਤੋਂ ਨਕਲੀ ਦਸਤਾਵੇਜ਼ਾਂ ਦੀ ਸਹਾਇਤਾ ਨਾਲ ਆਧਾਰ ਕਾਰਡ ਅਤੇ ਪਾਸਪੋਰਟ ਬਣਾਇਆ। ਇਹ ਮੁਲਜ਼ਮ ਨੇੜਲੇ ਭਵਿੱਖ ਵਿਚ ਭਾਰਤ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਇਹ ਵੀ ਕਿਹਾ ਕਿ ਮੁਲਜ਼ਮ ਨੇ ਚੰਡੀਗੜ ਅਤੇ ਅੰਮਿ੍ਰਤਸਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਕਾਫ਼ੀ ਜਾਇਦਾਦ ਵੀ ਬਣਾਈ ਹੋਈ ਹੈ।

ਗਿ੍ਰਫਤਾਰੀਆਂ ਦਾ ਵੇਰਵਾ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਰਾਜਿੰਦਰ ਸਿੰਘ ਉਰਫ ਗੰਜਾ ਉਰਫ ਮਿੱਠੂ ਪੁਤਰ ਜਸਵੰਤ ਸਿੰਘ ਵਾਸੀ ਜੰਡਿਆਲਾ ਗੁਰੂਅੰਮਿ੍ਰਤਸਰ ਨੂੰ 19.08.2020 ਨੂੰ ਜ਼ੀਰਕਪੁਰ ਦੇ ਇਲਾਕੇ ਤੋਂ ਕਾਬੂ ਕੀਤਾ ਗਿਆ ਸੀ ਜਿਸ ਬਾਰੇ ਫਰਾਰ ਨਾਮਵਰ ਤਸਕਰ ਨਵਪ੍ਰੀਤ ਸਿੰਘ ਉਰਫ ਨਵ ਪੁਤਰ ਗੁਰਦੇਵ ਸਿੰਘ ਵਾਸੀ ਪਿੰਡ ਵਜ਼ੀਰ ਭੁੱਲਰਬਿਆਸਅੰਮਿ੍ਰਤਸਰ ਦੇ ਨਜ਼ਦੀਕੀ ਸਾਥੀ ਹੋਣ ਦੀ ਸੂਚਨਾ ਹੈ।

ਡੀਜੀਪੀ ਨੇ ਦੱਸਿਆ ਕਿ ਰਾਜਿੰਦਰ ਦੀ ਨਿਸ਼ਾਨਦੇਹੀ ਤੇ ਮੁਜ਼ੱਫਰਨਗਰ ਤੋਂ  ਚਿਰਾਗ ਰਾਠੀ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਪੁਲਿਸ ਦੇ ਸਿਪਾਹੀ ਕਰਮਜੀਤ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਜੋ ਮੌਜੂਦਾ ਸਮੇਂ ਡਿਪਟੀ ਡਾਇਰੈਕਟਰਚੀਫ ਕੈਮੀਕਲ ਐਗਜ਼ਾਮੀਨਰ ਦੇ ਨਾਲ ਡਰਾਈਵਰ ਵਜੋਂ ਤਾਇਨਾਤ ਹੈ। ਰਾਜਿੰਦਰ ਨੇ ਚਿਰਾਗ ਰਾਠੀ ਨੂੰ ਵੱਡੀ ਰਕਮ ਦਿੱਤੀ ਜਿਸਨੇ ਮੰਨਿਆ ਹੈ ਕਿ ਉਸਨੇ ਆਪਣੇ ਮਾਮੇ ਨਾਲ ਮਿਲ ਕੇ ਜਾਇਦਾਦ ਅਤੇ ਵਾਹਨਾਂ ਦੀ ਖਰੀਦ ਵਿੱਚ ਇੱਕ ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਸੀ।

ਰਾਜਿੰਦਰ ਕਈ ਵੱਡੇ ਮਾਮਲਿਆਂ ਵਿੱਚ ਸ਼ਾਮਲ ਸੀ ਜਿਸ ਵਿੱਚ ਅਸਲਾ ਕਾਨੂੰਨ ਅਤੇ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਮਿਤੀ 31.05.2019 ਪੁਲੀਸ ਥਾਣਾ ਤਰਸਿੱਕਾ ਜਿਲਾ ਅੰਮਿ੍ਰਤਸਰ (ਦਿਹਾਤੀ)ਵਿਖੇ ਦਰਜ ਹੈ ਜੋ ਐਨੀਆਈਏ ਦੀ ਜਾਂਚ ਅਧੀਨ ਹੈ।ਇਹ ਐਫ.ਆਈ.ਆਰ. ਕੇਐਲਐਫ ਸੰਗਠਨ ਦੇ ਜੱਜਬੀਰ ਸਿੰਘ ਉਰਫ ਜੱਜ ਅਤੇ ਉਸਦੇ ਨਜ਼ਦੀਕੀ ਸਾਥੀ ਹਰਮੀਤ ਸਿੰਘ ਪੀ.ਐਚ.ਡੀ. ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਜੱਜਬੀਰ ਉਰਫ ਜੱਜ ਨੇ ਆਪਣੀ ਪੁੱਛਗਿੱਛ ਦੌਰਾਨ ਇਹ ਵੀ ਕਬੂਲ ਕੀਤਾ ਸੀ ਕਿ ਆਪਣੇ ਨਾਰਕੋ-ਅੱਤਵਾਦ ਦੇ ਸੰਪਰਕ ਰਾਜਿੰਦਰ ਸਿੰਘ ਉਰਫ ਗੰਜਾ ਰਾਹੀਂ ਹੈਰੋਇਨ ਦੀ ਸਪਲਾਈ ਕਰਦਾ ਸੀ। ਬਾਅਦ ਵਿਚ ਇਕ ਵੱਖਰੇ ਕੇਸ ਵਿਚਜੱਜਬੀਰ ਸਿੰਘ ਦੇ ਕਬਜ਼ੇ ਵਿਚੋਂ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਜੋ ਹਰਮੀਤ ਸਿੰਘ ਉਰਫ ਪੀ.ਐਚ.ਡੀ. (ਹੁਣ ਮਿ੍ਰਤਕ) ਵੱਲੋਂ ਸਰਹੱਦ ਪਾਰ ਤੋਂ ਸਪਲਾਈ ਕੀਤੇ ਗਏ ਸਨ

ਅੰਮਿ੍ਰਤਸਰ ਦੇ ਕੇਸ ਚ ਅੱਗੇ ਦੀ ਕਾਰਵਾਈ ਵਿੱਚ ਖਤਰਨਾਕ ਭਗੌੜੇ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਸ ਨੇ ਕਬੂਲ ਕੀਤਾ ਕਿ ਉਹ ਨਸ਼ਿਆਂ ਦੀ ਖੇਪ ਦਾ ਇਕ ਹਿੱਸਾ ਹਰਪ੍ਰੀਤ ਸਿੰਘ ਉਰਫ ਚਿੰਟੂ ਵਾਸੀ ਫਿਲੌਰ ਨੂੰ ਸਪਲਾਈ ਕਰਦਾ ਸੀ। ਨਵਪ੍ਰੀਤ ਸਿੰਘ ਉਰਫ ਨਵ ਵੱਡੀ ਮਾਤਰਾ ਵਿੱਚ ਹੈਰੋਇਨ ਹਰਪ੍ਰੀਤ ਸਿੰਘ ਉਰਫ ਚਿੰਟੂ ਨੂੰ ਸਪਲਾਈ ਕਰਦਾ ਸੀ। ਹਾਲਾਂਕਿਬਾਅਦ ਵਿੱਚ ਉਸਨੇ ਨਸ਼ੇ ਦੇ ਕਾਰੋਬਾਰ ਵਿੱਚ ਰੰਜਿਸ਼ ਕਾਰਨ ਨੇਕਦੀਪ ਸਿੰਘ ਉਰਫ਼ ਸਨੀ ਨਾਲ ਮਿਲ ਕੇ ਹਰਪ੍ਰੀਤ ਸਿੰਘ ਉਰਫ ਚਿੰਟੂ ਨੂੰ ਮਾਰਨ ਦੀ ਸਾਜਿਸ਼ ਰਚੀ। ਉਦੋਂ ਹੀ ਰਾਜਿੰਦਰ ਸਿੰਘ ਉਰਫ ਗੰਜਾ ਨੇ ਨਵਪ੍ਰੀਤ ਸਿੰਘ ਦੇ ਇਸ਼ਾਰੇ ਤੇ ਪੰਜਾਬ ਵਿਚ ਹੈਰੋਇਨ ਤਸਕਰੀ ਦੇ ਨੈਟਵਰਕ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ।

ਰਾਜਿੰਦਰ ਸਿੰਘ ਉਰਫ ਗੰਜਾ ਪੁਲਿਸ ਕਮਿਸ਼ਨਰੇਟ ਅੰਮਿ੍ਰਤਸਰਕਪੂਰਥਲਾਅਤੇ ਜਲੰਧਰ (ਦਿਹਾਤੀ) ਵਿਖੇ ਦਰਜ ਐਨਡੀਪੀਐਸ ਮਾਮਲਿਆਂ ਵਿੱਚ ਵੀ ਲੋੜੀਂਦਾ ਹੈ।


Share