ਖਾਲਸਾ ਕਾਲਜ ਪਟਿਆਲਾ ਵਿਚ ਐਨ ਸੀ ਸੀ ਨੇਵਲ ਯੂਨਿਟ ਨੰਗਲ ਵੱਲੋਂ ਦਸ ਰੋਜ਼ਾ ਸਾਲਾਨਾ ਕੈਂਪ ਸ਼ੁਰੂ  

344
ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਅਤੇ ਅਫਸਰ ਸਾਹਿਬਾਨ ਕਮਾਂਡਿੰਗ ਅਫਸਰ ਨੂੰ ਸਨਮਾਨਿਤ ਕਰਦੇ ਹੋਏ
Share

ਪਟਿਆਲਾ, 19 ਅਕਤੂਬਰ (ਪੰਜਾਬ ਮੇਲ)- ਐੱਨ ਸੀ ਸੀ ਨੇਵਲ ਯੂਨਿਟ ਨੰਗਲ ਵੱਲੋਂ ਗਰੁੱਪ ਕਮਾਂਡਰ ਬ੍ਰਿਗੇਡੀਅਰ ਏ ਪੀ ਐਸ ਬੱਲ ਦੇ ਦਿਸ਼ਾ ਨਿਰਦੇਸ਼ ਹੇਠ ਖਾਲਸਾ ਕਾਲਜ ਪਟਿਆਲਾ ਵਿਖੇ ਦਸ ਰੋਜ਼ਾ ਸਾਲਾਨਾ ਕੈਂਪ ਦਾ ਆਯੋਜਨ 18 ਅਕਤੂਬਰ 2021 ਤੋਂ ਕੀਤਾ ਗਿਆ ਜਿਸ ਵਿੱਚ ਖ਼ਾਲਸਾ ਕਾਲਜ ਪਟਿਆਲਾ ਤੇ ਸਰਕਾਰੀ ਮਹਿੰਦਰਾ ਕਾਲਜ ਦੇ ਕੈਡਿਟਸ ਨੇ ਸਰਟੀਫਿਕੇਟ ‘ਬੀ’ ਲਈ ਹਿੱਸਾ ਲਿਆ। ਇਸ ਕੈਂਪ ਵਿਚ ਪਹੁੰਚੇ ਕਮਾਂਡਿੰਗ ਅਫ਼ਸਰ ਕੈਪਟਨ ਸਰਵਜੀਤ ਸਿੰਘ ਸੈਣੀ ਨੇ ਕੈਡਿਟਸ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਅਜਿਹੇ ਕੈਂਪ ਵਿਦਿਆਰਥੀਆਂ ਅੰਦਰ ਪ੍ਰਤਿਭਾ ਨੂੰ ਨਿਖਾਰਨ ਲਈ ਬਹੁਤ ਜ਼ਰੂਰੀ ਹਨ। ਵਿਦਿਆਰਥੀਆਂ ਅੰਦਰ ਸਮਾਜ ਪ੍ਰਤੀ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਸਿੱਖਣ ਲਈ ਅਜਿਹੇ ਮੰਚ ਉਪਲੱਬਧ ਕਰਾਉਣੇ ਬਹੁਤ ਜ਼ਰੂਰੀ ਹਨ ਉਨ੍ਹਾਂ ਨੇ ਇਸ ਮੌਕੇ ਕੈਡਿਟ ਨੂੰ ਸੰਬੋਧਨ ਹੁੰਦੇ ਇਹ ਵੀ ਕਿਹਾ ਕਿ ਵਿਦਿਆਰਥੀ ਦੇਸ਼ ਦਾ ਸਰਮਾਇਆ ਹਨ ਅਤੇ ਦੇਸ਼ ਦਾ ਭਵਿੱਖ ਇਨ੍ਹਾਂ ਵਿਦਿਆਰਥੀਆਂ ਦੇ ਹੱਥ ਵਿੱਚ ਹੈ ਸੋ ਵਿਦਿਆਰਥੀਆਂ ਨੂੰ ਵੱਧ ਚਡ਼੍ਹ ਕੇ ਦੇਸ਼ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਖ਼ਾਲਸਾ ਕਾਲਜ ਹਮੇਸ਼ਾਂ ਹੀ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ ਜਿਸ ਵਿੱਚ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੋ ਸਕੇ ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਐੱਨ ਸੀ ਸੀ ਨੇਵਲ ਵਿੰਗ ਖਾਲਸਾ ਕਾਲਜ ਪਟਿਆਲਾ ਵੱਲੋਂ ਪਿਛਲੇ ਸਮੇਂ ਤੋਂ ਬਹੁਤ ਹੀ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਇਸ ਸਾਲਾਨਾ ਕੈਂਪ ਬਾਰੇ ਬੋਲਦਿਆਂ ਉਨ੍ਹਾਂ ਨੇ ਦੱਸਿਆ ਕਿ ਅਜਿਹੇ ਕੈਂਪ ਜਿੱਥੇ ਵਿਦਿਆਰਥੀਆਂ ਨੂੰ ਅਕਾਦਮਿਕ ਤੌਰ ‘ਤੇ ਜਾਗਰੂਕ ਕਰਦੇ ਹਨ ਉਥੇ ਹੀ ਸਮਾਜਿਕ ਅਤੇ ਹੋਰ ਪੱਖਾਂ ਤੋਂ ਵੀ ਸਮਾਜ ਨੂੰ ਸਮਝਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਰਕਾਰੀ ਮਹਿੰਦਰਾ ਕਾਲਜ ਤੋਂ ਪਹੁੰਚੇ ਲੈਫਟੀਨੈਂਟ ਡਾ. ਜਰਨੈਲ ਸਿੰਘ ਅਤੇ ਸਬ ਲੈਫਟੀਨੈਂਟ ਪ੍ਰੋ. ਊਸ਼ਾ ਨੇ ਕੈਂਪ ਦੌਰਾਨ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕਰਦੇ ਹੋਏ, ਵਿਦਿਆਰਥੀਆਂ ਨੂੰ ਬਹੁ ਪੱਖੀ ਗਿਆਨ ਮੁਹੱਈਆ ਕਰਵਾਇਆ  । ਕੈਂਪ ਦੇ ਦੌਰਾਨ ਵਿਦਿਆਰਥੀਆਂ ਨੂੰ ਤਕਨੀਕੀ ਪੱਖ ਅਤੇ ਪਰੇਡ ਪਰੇਡ ਬਾਰੇ ਦੱਸਦੇ ਹੋਏ, ਯੂਨਿਟ ਦੇ ਪੀ ਆਈ ਸਟਾਫ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਅਨੁਸ਼ਾਸਨਾਂ ਦੀ ਜਾਣਕਾਰੀ ਵੀ ਦਿੱਤੀ।
ਇਸ ਕੈਂਪ ਦੌਰਾਨ ਖ਼ਾਲਸਾ ਕਾਲਜ ਪਟਿਆਲਾ ਦੀ ਐੱਨਸੀ ਨੇਵਲ ਵਿੰਗ ਦੇ ਏ ਐਨ ਓ ਡਾ. ਸਰਬਜੀਤ ਸਿੰਘ ਨੇ ਇਸ ਕੈਂਪ ਵਿਚ ਆਏ ਹੋਏ, ਮਹਿਮਾਨਾਂ ਦਾ ‘ਜੀ ਆਇਆ’ ਕਰਦਿਆਂ ਹੋਇਆਂ ਕੈਂਪ ਦੀ  ਸਮੁੱਚੀ ਰੂਪ ਰੇਖਾ ਬਾਰੇ ਗੱਲ ਕੀਤੀ ਅਤੇ ਵਿਦਿਆਰਥੀਆਂ ਨੂੰ ਇਹ ਦੱਸਿਆ ਕਿ ਇਸ ਦਸ ਰੋਜ਼ਾ ਕੈਂਪ ਵਿੱਚ ਵਿਦਿਆਰਥੀ ਬਹੁਤ ਸਾਰੀਆਂ  ਗਤੀਵਿਧੀਆਂ ਦੇ ਮੁਖਾਤਿਬ ਹੋਣਗੇ। ਇਸ ਕੈਂਪ ਵਿਚ ਫਸਟ ਪੰਜਾਬ  ਨੇਵਲ ਯੂਨਿਟ ਨੰਗਲ ਤੋਂ ਬਲਵੀਰ ਸਿੰਘ ਅਤੇ ਗੁਰਦਿਆਲ ਚੰਦ ਨੇ ਸਿਵਲ ਸਟਾਫ ਵਜੋਂ ਅਤੇ ਤਕਦੀਰ, ਰਮਨ ਚੌਧਰੀ, ਉਦਿਤ ਨਰਾਇਣ, ਰਮਨ ਕੁਮਾਰ ਤੇ ਗੁਰਦੀਪ ਸਿੰਘ ਨੇ ਤਕਨੀਕੀ ਸਟਾਫ ਵਜੋਂ ਸ਼ਿਰਕਤ ਕੀਤੀ।

Share