ਖਾਲਸਾ ਕਾਲਜ ਆਨੰਦਪੁਰ ਸਾਹਿਬ ਹੋਲੇ-ਮਹੱਲੇ ‘ਤੇ ਕੁਸ਼ਤੀ ਤੇ ਕਬੱਡੀ ਟੂਰਨਾਮੈਂਟ ਦਾ ਦਰਸ਼ਕਾਂ ਮਾਣਿਆ ਆਨੰਦ

790

ਸਿਆਟਲ/ਆਨੰਦਪੁਰ ਸਾਹਿਬ, 18 ਮਾਰਚ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਖਾਲਸਾ ਕਾਲਜ ਦੇ ਖੁੱਲ੍ਹੇ ਮੈਦਾਨ ਵਿਚ ਹੋਲੇ-ਮਹੱਲੇ ‘ਤੇ ਪੰਜਾਬ ਕੇਸਰੀ, ਪੰਜਾਬ ਕੁਮਾਰ ਤੇ ਬਾਲ ਕੇਸਰੀ ਅਤੇ 16 ਕਲੱਬਾਂ ਦੇ 15 ਲੱਖ ਰੁਪਏ ਦੇ ਇਨਾਮ ਦੇ ਸ਼ਾਨਦਾਰ ਕਬੱਡੀ ਮੁਕਾਬਲੇ ਕੋਰੋਨਾਵਾਇਰਸ ਦੀ ਪ੍ਰਵਾਹ ਨਾ ਕਰਦਿਆਂ ਹਜ਼ਾਰਾਂ ਦਰਸ਼ਕਾਂ ਤੇ ਖੇਡ ਪ੍ਰੇਮੀਆਂ ਨੇ ਖੂਬ ਆਨੰਦ ਮਾਣਿਆ। ਪੰਜਾਬ ਕੁਸ਼ਤੀ, ਸੰਸਥਾ ਦੇ ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਿਸਮਾਂ ਅਨੁਸਾਰ ਗੱਦੇ ‘ਤੇ ਕੁਸ਼ਤੀ ਮੁਕਾਬਲੇ ਦੇਖਣ ਨੂੰ ਮਿਲੇ। ਪੰਜਾਬ ਕੇਸਰੀ (75 ਕਿਲੋ ਤੋਂ ਉੱਪਰ) ਗੁਰਸੇਵਕ ਸਿੰਘ ਨੇ ਸੰਦੀਪ ਮਾਨ ਨੂੰ ਹਰਾ ਕੇ ਪੰਜਾਬ ਕੇਸਰੀ ਦਾ ਖਿਤਾਬ ਜਿੱਤਿਆ, ਜਿਸ ਨੂੰ 10,1000 ਰੁਪਏ ਤੇ ਚਾਂਦੀ ਦਾ ਗੁਰਜ ਅਤੇ ਸੰਦੀਪ ਨੂੰ 60 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ। ਤੀਜੇ ਦਰਜੇ ਪ੍ਰਰਪਾਲ ਸਿੰਘ ਨੂੰ 30 ਹਜ਼ਾਰ ਰੁਪਏ ਤੇ ਕਮਲਜੀਤ ਸਿੰਘ ਨੂੰ 20 ਹਜ਼ਾਰ ਰੁਪਏ ਨਕਦ ਇਨਾਮ ਵਜੋਂ ਦਿੱਤੇ। ਪੰਜਾਬ ਕੁਮਾਰ (75 ਕਿੱਲੋ ਤੋਂ ਘੱਟ) ਅਦਿੱਤਿਆ ਕੁੰਡੂ ਨੇ ਵਿਸ਼ਾਲ ਰਾਣਾ ਨੂੰ ਹਰਾ ਕੇ ਚਾਂਦੀ ਦੀ ਗੂਰਜ ਤੇ 41 ਹਜ਼ਾਰ ਰੁਪਏ ਅਤੇ ਵਿਸ਼ਾਲ ਰਾਣਾ ਨੂੰ 20 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ। ਤੀਜੇ ਦਰਜੇ ‘ਤੇ ਸੁਰਿੰਦਰ ਸਿੰਘ ਤੇ ਚੌਥੇ ‘ਤੇ ਮੋਨੋ ਰਹੇ। ਬਾਲ ਕੇਸਰੀ (65 ਕਿੱਲੋ) ਲਈ ਨੰਨੇ-ਮੁੰਨੇ ਹੋਣਹਾਰ ਪਹਿਲਵਾਨਾਂ ਦੇ ਜ਼ਬਰਦਸਤ ਦਾਉ ਵੇਖਣ ਨੂੰ ਮਿਲੇ। ਪਹਿਲਵਾਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਸਪੋਰਟਸ ਅਤੇ ਕਲਚਰਲ ਕਲੱਬ ਯੂ.ਕੇ. ਦੇ ਪ੍ਰਧਾਨ ਰਾਜਾ ਕੰਗ, ਗੁਰਪਾਲ ਸਿੰਘ ਪੱਡਾ ਤੇ ਮੈਂਬਰਾਂ ਸਮੇਤ ਅਜੀਤ ਸਿੰਘ ਨਾਗਰਾ (ਅਮਰੀਕਾ), ਪਿੰ੍ਰਸ ਉੱਪਲ ਤਰੋਲੀ, ਪਿੰ੍ਰਸੀਪਲ ਜਸਬੀਰ ਸਿੰਘ ਤੇ ਪਦਮ ਸ਼੍ਰੀ ਕਰਤਾਰ ਸਿੰਘ ਨੇ ਇਨਾਮ ਵੰਡੇ। ਕੈਨੇਡਾ ਗੁਰਲਾਟ ਸਿੰਘ ਸਹੋਤਾ, ਜੱਸੀ ਰੰਧਾਵਾ (ਯੂ.ਕੇ.) ਅਜੀਤ ਸਿੰਘ ਨਾਗਰਾ ਨੇ ਪਹਿਲਵਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਸੁਰਜਨ ਚੱਠਾ ਦੀ ਅਗਵਾਈ ਹੇਠ ਨਾਰਥ ਇੰਡੀਆ ਦੀਆਂ ਅੱਠ ਟੀਮਾਂ ‘ਤੇ ਆਧਾਰਿਤ ਕਬੱਡੀ ਮੈਚ ਹੋਏ, ਜਿਸ ਵਿਚ ਸ਼ੇਰ-ਏ-ਪੰਜਾਬ ਡੀ.ਏ.ਵੀ. ਕਾਲਜ ਜਲੰਧਰ ਦੀ ਕਬੱਡੀ ਟੀਮ ਨੇ ਕਬੱਡੀ ਕੱਪ ਜਿੱਤਿਆ। ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲ ਰਾਣੂਆਂ ਦੀ ਟੀਮ ਦੂਜੇ ਦਰਜੇ ‘ਤੇ ਰਹੀ। ਕਬੱਡੀ ਕੱਪ ਦੇ ਜੇਤੂਆਂ, ਉਪ ਜੇਤੂ ਤੇ ਤੀਸਰੇ-ਚੌਥੇ ਦਰਜੇ ਦੀਆਂ ਟੀਮਾਂ ਨੂੰ 15 ਲੱਖ ਰੁਪਏ ਦੇ ਇਨਾਮ ਦਿੱਤੇ ਗਏ। ਕੋਰੋਨਾਵਾਇਰਸ ਦੀ ਪ੍ਰਵਾਹ ਨਾ ਕਰਦਿਆਂ ਕਬੱਡੀ, ਕੁਸ਼ਤੀਆਂ ਦਾ ਦਰਸ਼ਕਾਂ ਨੇ ਆਨੰਦ ਮਾਣਿਆ। ਸ੍ਰੀ ਆਨੰਦਪੁਰ ਸਾਹਿਬ ਸਪੋਰਟਸ ਅਤੇ ਕਲਚਰਲ ਕਲੱਬ ਯੂ.ਕੇ. ਦੇ ਪ੍ਰਧਾਨ ਰਾਜਾ ਕੰਗ, ਚੇਅਰਮੈਨ ਬਗੀਚਾ ਸਿੰਘ ਸੰਧੂ, ਜਨਰਲ ਸਕੱਤਰ ਕੁਲਵੰਤ ਸਿੰਘ ਸੰਘਾ, ਖਜ਼ਾਨਚੀ ਲਖਵਿੰਦਰ ਸਿੰਘ ਧਾਲੀਵਾਲ, ਮੈਂਬਰਾਂ ਗੁਰਪਾਲ ਸਿੰਘ ਪੱਡਾ ਸਮੇਤ ਮੈਂਬਰ ਪਹੁੰਚ ਕੇ ਹਰੇਕ ਸਾਲ ਵਾਂਗ ਜ਼ਿੰਮੇਵਾਰੀ ਨਿਭਾਈ ਅਤੇ ਸੇਵਾ-ਭਾਵਨਾ ਨਾਲ ਕੰਮ ਕੀਤਾ।