ਖਤਰਨਾਕ ਬਣਦਾ ਜਾ ਰਿਹਾ ਹੈ ਕੋਵਿਡ-19 ਦਾ ਨਵਾਂ ਰੂਪ ਓਮੀਕਰੋਨ

269
Share

* ਅਮਰੀਕਾ ’ਚ ਮੌਤਾਂ ਦੀ ਗਿਣਤੀ ਹੋ ਸਕਦੀ ਹੈ 10 ਲੱਖ ਤੋਂ ਪਾਰ
ਸੈਕਰਾਮੈਂਟੋ, 19 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕਿਸੇ ਵੀ ਵਿਅਕਤੀ ਲਈ ਇਹ ਵਧੀਆ ਗੱਲ ਹੋ ਸਕਦੀ ਹੈ ਕਿ ਕੋਵਿਡ-19 ਦਾ ਨਵਾਂ ਰੂਪ ਓਮੀਕਰੋਨ ਤੇਜ਼ੀ ਨਾਲ ਫੈਲਦਾ ਜ਼ਰੂਰ ਹੈ ਪਰੰਤੂ ਇਸ ਦਾ ਅਸਰ ਜ਼ਿਆਦਾ ਮਾਰੂ ਨਹੀਂ ਹੈ ਪਰੰਤੂ ਅਸਲ ਵਿਚ ਅਜਿਹਾ ਨਹੀਂ ਹੈ। ਇਕ ਅਨੁਮਾਨ ਅਨੁਸਾਰ ਮੌਜੂਦਾ ਕੋਵਿਡ ਲਹਿਰ ਦੇ ਅੱਧ ਮਾਰਚ ’ਚ ਮੱਠੀ ਪੈਣ ਤੋਂ ਪਹਿਲਾਂ 50000 ਤੋਂ ਲੈ ਕੇ 3,00,000 ਅਮਰੀਕੀ ਹੋਰ ਮਰ ਸਕਦੇ ਹਨ। ਮੱਧ ਨਵੰਬਰ ਤੋਂ ਬਾਅਦ ਪਿਛਲੇ 7 ਦਿਨਾਂ ਦੌਰਾਨ ਕੋਵਿਡ-19 ਨਾਲ ਰੋਜ਼ਾਨਾ ਔਸਤ ਮੌਤਾਂ ਦੀ ਗਿਣਤੀ ਵਧ ਕੇ 1700 ਹੋ ਗਈ ਹੈ, ਜਦਕਿ ਜਨਵਰੀ 2021 ’ਚ ਔਸਤ ਮੌਤਾਂ ਦੀ ਗਿਣਤੀ ਸਿਖਰਲੇ ਪੱਧਰ ’ਤੇ 3300 ਸੀ। ਚਿੰਤਾ ਵਾਲੀ ਗੱਲ ਇਹ ਹੈ ਕਿ ਓਮੀਕਰੋਨ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਸ ਸਮੇਂ ਕੋਵਿਡ ਨਾਲ ਪੀੜਤ 1,50,000 ਮਰੀਜ਼ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਜੇਕਰ ਕੋਵਿਡ ਨਾਲ ਮੌਤਾਂ ਦਾ ਨਵਾਂ ਅਨੁਮਾਨ ਠੀਕ ਸਾਬਤ ਹੋ ਗਿਆ, ਤਾਂ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਗਰਮ ਰੁੱਤ ਦੀ ਸ਼ੁਰੂਆਤ ਤੱਕ 10 ਲੱਖ ਨੂੰ ਪਾਰ ਕਰ ਜਾਵੇਗੀ। ਯੂਨੀਵਰਸਿਟੀ ਆਫ ਸਾਊਥ ਫਲੋਰਿਡਾ ਦੇ ਮਹਾਮਾਰੀ ਵਿਗਿਆਨੀ ਜੈਸਨ ਸਾਲੇਮੀ ਨੇ ਕਿਹਾ ਹੈ ਕਿ ਮਰ ਰਹੇ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਓਮੀਕਰੋਨ ਕਿੰਨਾ ਖਤਰਨਾਕ ਹੈ। ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਮਾਹਿਰ ਕੈਟਰੀਓਨਾ ਸ਼ੀਅ, ਜੋ ਉਸ ਟੀਮ ਦੀ ਸਾਂਝੀ ਅਗਵਾਈ ਕਰ ਰਹੇ ਹਨ, ਜਿਸ ਨੇ ਵਾਈਟ ਹਾਊਸ ਨਾਲ ਅਨੇਕਾਂ ਮਹਾਮਾਰੀ ਨਮੂਿਨਆਂ ਤੇ ਅਨੁਮਾਨਾਂ ਬਾਰੇ ਮਿਲ ਕੇ ਕੰਮ ਕੀਤਾ ਹੈ, ਨੇ ਕਿਹਾ ਹੈ ਕਿ ਮੌਤਾਂ ਦੀ ਗਿਣਤੀ ਦਾ ਮੌਜੂਦਾ ਰੁਝਾਨ ਜੋ ਜਨਵਰੀ ਦੇ ਆਖਿਰ ਜਾਂ ਫਰਵਰੀ ਦੇ ਸ਼ੁਰੂ ਵਿਚ ਸਿਖਰ ਉਪਰ ਪਹੁੰਚ ਜਾਵੇਗਾ, ਸਭਾਵੀ ਤੌਰ ’ਤੇ ਪਿਛਲੇ ਸਾਲ ਦੇ ਅੰਕੜਿਆਂ ਨੂੰ ਮਾਤ ਪਾ ਜਾਵੇਗਾ।

Share