ਖਤਰਨਾਕ ਕੋਰੋਨਾਵਾਇਰਸ ਕਾਰਨ ਅਮਰੀਕਾ ‘ਚ ਹੁਣ ਤੱਕ 22 ਲੋਕਾਂ ਦੀ ਮੌਤ

300
Share

ਵਾਸ਼ਿੰਗਟਨ , 9 ਮਾਰਚ (ਪੰਜਾਬ ਮੇਲ)- ਖਤਰਨਾਕ ਕੋਰੋਨਾਵਾਇਰਸ ਕਾਰਨ ਅਮਰੀਕਾ ‘ਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਕ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ‘ਗ੍ਰੈਂਡ ਪ੍ਰਿੰਸਜ਼ ਕਰੂਜ਼ ਸ਼ਿਪ’ ‘ਚ ਘੱਟ ਤੋਂ ਘੱਟ 21 ਲੋਕ ਕੋਰੋਨਾ ਨਾਲ ਪੀੜਤ ਹਨ।
ਇਸ ਜਹਾਜ਼ ‘ਚ ਕੋਰੋਨਾ ਨਾਲ ਪੀੜਤ 19 ਕਰੂ ਮੈਂਬਰ ਹਨ, ਜਦਕਿ 2 ਯਾਤਰੀ ਹਨ। ਉਨ੍ਹਾਂ ਦੱਸਿਆ ਕਿ ਜਹਾਜ਼ ‘ਚ ਸਫਰ ਕਰਨ ਵਾਲੇ ਤਕਰੀਬਨ 3500 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਪਰ ਸਾਰੇ ਇਸ ਵਾਇਰਸ ਨਾਲ ਪੀੜਤ ਨਹੀਂ ਨਿਕਲੇ। ਇਸ ‘ਚ ਕਰੂ ਮੈਂਬਰ ਵੀ ਸ਼ਾਮਲ ਹਨ। ਹੁਣ ਤੱਕ ਅਮਰੀਕਾ ‘ਚ ਇਸ ਭਿਆਨਕ ਵਾਇਰਸ ਕਾਰਨ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਵਾਸ਼ਿੰਗਟਨ ‘ਚ 18 ਲੋਕ ਮਾਰੇ ਜਾ ਚੁੱਕੇ ਹਨ, 2 ਫਲੋਰੀਡਾ ਅਤੇ ਕੈਲੀਫੋਰਨੀਆ ‘ਚ ਇਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਅਮਰੀਕਾ ‘ਚ ਘੱਟ ਤੋਂ ਘੱਟ 550 ਤੋਂ ਵੱਧ ਲੋਕ ਕੋਰੋਨਾਵਾਇਰਸ ‘ਚ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ‘ਚ 70 ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕਾ ਵਾਪਸ ਲਿਆਂਦਾ ਗਿਆ ਸੀ। ਦੁਨੀਆਂ ਭਰ ‘ਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 3600 ਤੋਂ ਵੀ ਉਪਰ ਪੁੱਜ ਚੁੱਕਾ ਹੈ। ਚੀਨ ਤੋਂ ਫੈਲੇ ਇਸ ਵਾਇਰਸ ਕਾਰਨ 1 ਲੱਖ ਤੋਂ ਜ਼ਿਆਦਾ ਲੋਕ ਪੀੜਤ ਹਨ। ਅਮਰੀਕਾ ਦੇ 32 ਸੂਬਿਆਂ ਅਤੇ ਰਾਜਧਾਨੀ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਕਾਰਨ ਨਿਊਯਾਰਕ ਦੇ ਬਾਅਦ ਓਰੇਗਨ ਸਟੇਟ ਨੇ ਵੀ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਕੋਰੋਨਾ ਨੇ ਤਕਰੀਬਨ 101 ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ।


Share