ਕੰਜ਼ਰਵੇਟਿਵ ਉਮੀਦਵਾਰ ਦੇਵ ਹੇਅਰ ਦੀ ਚੋਣ ਮੁਹਿੰਮ ਨੇ ਜ਼ੋਰ ਫੜਿਆ

941
Share

ਸਰੀ, ਸਤੰਬਰ (ਹਰਦਮ ਮਾਨ/ਪੰਜਾਬ ਮੇਲ)- ਸਰੀ–ਫਲੀਟਵੁੱਡ-ਕੈਲਸ ਤੋ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੇਵ ਹੇਅਰ ਦੀ ਚੋਣ ਮੁਹਿੰਮ ਸਰਗਰਮੀ ਫੜ ਰਹੀ ਹੈ। ਐਡਮਿੰਟਨ (ਅਲਬਰਟਾ) ਤੋਂ ਸਾਬਕਾ ਐਮ ਐਲ ਏ ਪੀਟਰ ਸੰਧੂ ਤੇ ਕੈਲਗਰੀ ਤੋਂ ਜੰਗ ਬਹਾਦਰ ਸਿੰਘ ਸਿੱਧੂ, ਦੇਵ ਹੇਅਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਵਿਸ਼ੇਸ਼ ਤੌਰ ਤੇ ਪੁੱਜੇ ਹਨ। ਉਹਨਾਂ  ਵੱਲੋਂ ਹਲਕੇ ਵਿਚ ਵਸਦੇ ਆਪਣੇ ਦੋਸਤਾਂ- ਮਿੱਤਰਾਂਰਿਸ਼ਤੇਦਾਰਾਂ ਤੇ ਕੰਜ਼ਰਵੇਟਿਵ ਪਾਰਟੀ ਸਮਰਥਕਾਂ ਨਾਲ ਸੰਪਰਕ ਕੀਤਾ ਜਾ ਰਿਹਾ  ਹੈ ।

ਦੌਰਾਨ ਪੀਟਰ ਸੰਧੂ ਦਾ ਕਹਿਣਾ ਹੈ ਕਿ ਕੋਵਿਡ ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਲੋਕਾਂ ਨੂੰ ਚੋਣਾਂ ਵਿਚ ਧੱਕ ਦੇਣਾ ਬਹੁਤ ਵੱਡਾ ਧੋਖਾ ਹੈ। ਅਸਲ ਵਿਚ ਚੌਧਰ ਦੀ ਭੁੱਖ ਸਦਕਾ ਟਰੂਡੋ ਵੱਲੋਂ ਕੋਵਿਡ ਦੌਰਾਨ ਲੋਕਾਂ ਦੀ ਕੀਤੀ ਗਈ ਆਰਥਿਕ ਸਹਾਇਤਾ ਦਾ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਇਹ ਸਾਫ ਸਪੱਸ਼ਟ ਮੌਕਾਪ੍ਰਸਤੀ ਹੈ। ਚੰਗੀ ਗੱਲ ਇਹ ਹੈ ਕਿ ਲੋਕ  ਟਰੂਡੋ ਦੀ ਇਸ ਮੌਕਪ੍ਰਸਤੀ ਨੂੰ ਲੋਕ ਸਮਝ ਗਏ ਹਨ ਜਿਸ ਦਾ ਸਬੂਤ ਹੈ ਕਿ ਤਾਜ਼ਾ ਚੋਣ ਸਰਵੇਖਣਾ ਵਿਚ ਟਰੂਡੋ ਦੀ ਲੋਕਪ੍ਰਿਯਤਾ ਵਿਚ ਵੱਡੀ ਗਿਰਾਵਟ ਆਈ ਹੈ। ਉਹਨਾਂ ਕਿਹਾ ਕਿ ਅਗਲੀ ਸਰਕਾਰ ਐਰਿਨ ਓਟੂਲ ਦੀ ਅਗਵਾਈ ਹੇਠ ਕੰਸਰਵੇਟਿਵ ਦੀ ਅਗਵਾਈ ਹੇਠ ਬਣੇਗੀ ਜੋ ਕੈਨੇਡੀਅਨ ਆਰਥਿਕਤਾ ਲਈ ਠੋਸ ਨੀਤੀਆਂ ਲੈ ਕੇ ਆਵੇਗੀ ।

ਜੰਗ ਬਹਾਦਰ ਸਿੰਘ ਸਿੱਧੂ ਨੇ ਕਿਹਾ ਕਿ ਦੇਵ ਹੇਅਰ ਪਹਿਲਾਂ ਵੀ ਤਿੰਨ ਵਾਰ (2001, 2005, 2009) ਵਿਚ ਐਮ.ਐਲ.ਏ. ਰਹਿ ਚੁੱਕੇ ਹਨ। ਉਹ ਲੰਬੇ ਸਮੇਂ ਤੋਂ ਕਮਿਊਨਿਟੀ ਆਰਗੇਨਾਈਜ਼ਰ ਹਨ ਅਤੇ 2005 ਤੋਂ 2011 ਤੱਕ ਬਹੁ-ਸਭਿਆਚਾਰ ਅਤੇ ਇਮੀਗ੍ਰੇਸ਼ਨ ਲਈ ਸੰਸਦੀ ਸਕੱਤਰ ਵੀ ਰਹੇ ਹਨ। ਇਸ ਵਾਰ ਵੀ ਵੱਡੀ ਜਿੱਤ ਹਾਸਲ ਕਰਕੇ ਉਹ ਇਸ ਹਲਕੇ ਤੋਂ ਲੋਕਾਂ ਦੀ ਆਵਾਜ਼ ਬਣਨਗੇ।


Share