ਕੰਗਨਾ ਵਿਰੁੱਧ ਜਾਵੇਦ ਅਖ਼ਤਰ ਦੀ ਮਾਨਹਾਨੀ ਸ਼ਿਕਾਇਤ ’ਤੇ ਜਾਂਚ ਦੇ ਹੁਕਮ

305
Share

ਮੁੰਬਈ, 19 ਦਸੰਬਰ (ਪੰਜਾਬ ਮੇਲ)- ਮੁੰਬਈ ਦੀ ਅਦਾਲਤ ਨੇ ਅੱਜ ਪੁਲਿਸ ਨੂੰ ਅਭਿਨੇਤਰੀ ਕੰਗਨਾ ਰਨੌਤ ਵਿਰੁੱਧ ਮਾਨਹਾਨੀ ਸ਼ਿਕਾਇਤ ਦੀ ਜਾਂਚ ਕਰਨ ਦਾ ਹੁਕਮ ਦਿੰਦਿਆਂ ਰਿਪੋਰਟ 16 ਜਨਵਰੀ ਤੱਕ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਖਤਰ ਨੇ ਅਦਾਕਾਰਾ ਵੱਲੋਂ ਟੀ.ਵੀ. ਇੰਟਰਵਿਊ ਵਿਚ ਉਨ੍ਹਾਂ ਬਾਰੇ ਅਪਮਾਨਜਨਕ ਅਤੇ ਬੇਬੁਨਿਆਦ ਦੋਸ਼ ਲਗਾਉਣ ’ਤੇ ਪਿਛਲੇ ਮਹੀਨੇ ਅੰਧੇਰੀ ਮੈਟਰੋਪੋਲਿਟਨ ਮੈਜਿਸਟਰੇਟ ਦੀ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਸੀ।

Share