ਕੰਗਨਾ ਰਣੌਤ ਦੇਸ਼ ਧ੍ਰੋਹ ਤੇ ਹੋਰ ਦੋਸ਼ਾਂ ਨਾਲ ਜੁੜੇ ਕੇਸ ’ਚ ਬਾਂਦਰਾ ਥਾਣੇ ਪੁੱਜੀ

395
Share

ਮੁੰਬਈ, 8 ਜਨਵਰੀ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇਸ਼ ਧ੍ਰੋਹ ਤੇ ਹੋਰ ਦੋਸ਼ਾਂ ਨਾਲ ਜੁੜੇ ਕੇਸ ਵਿੱਚ ਆਪਣਾ ਬਿਆਨ ਦਰਜ ਕਰਾਉਣ ਲਈ ਸ਼ੁੱਕਰਵਾਰ ਨੂੰ ਮੁੰਬਈ ਦੇ ਬਾਂਦਰਾ ਥਾਣੇ ਪਹੁੰਚੀ। ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ‘ਵਾਈ ਪਲੱਸ’ ਸ਼੍ਰੇਣੀ ਦੇ ਸੁਰੱਖਿਆ ਤੇ ਆਪਣੇ ਵਕੀਲ ਨਾਲ ਅਦਾਕਾਰਾ ਬਾਅਦ ਦੁਪਹਿਰ 1 ਵਜੇ ਦੇ ਕਰੀਬ ਮੁੰਬਈ ਦੇ ਉਪਨਗਰ ਸਥਿਤ ਥਾਣੇ ਪਹੁੰਚੀ। ਅਧਿਕਾਰੀ ਨੇ ਕਿਹਾ ਕਿ ਬਾਂਦਰਾ ਪੁਲਿਸ ਨੇ ਸਮਾਜ ਵਿਚ ਨਫ਼ਰਤ ਕਰਨ ਦੇ ਦੋਸ਼ ਵਿਚ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਵਿਰੁੱਧ ਬੀਤੇ ਸਾਲ ਅਕਤੂਬਰ ਵਿਚ ਕੇਸ ਦਰਜ ਕੀਤਾ ਸੀ।

Share