ਕੰਗਨਾ ਨੇ ਆਪਣੇ ਕੁਬੋਲਾਂ ਲਈ ਕਿਸਾਨਾਂ ਤੋਂ ਮੁਆਫ਼ੀ ਮੰਗੀ!

161
Share

ਚੰਡੀਗੜ੍ਹ, 3 ਦਸੰਬਰ (ਪੰਜਾਬ ਮੇਲ)- ਕਿਸਾਨਾਂ ਨੂੰ ਬਾਰੇ ਮਾੜੇ ਸ਼ਬਦ ਬੋਲਣ ਵਾਲੀ ਅਦਾਕਾਰਾ ਕੰਗਣਾ ਰਣੌਤ ਨੂੰ ਅੱਜ ਜਦੋਂ ਕਿਸਾਨਾਂ ਨੇ ਕੀਰਤਪੁਰ ਸਾਹਿਬ ਕੋਲ ਬੁੰਗਾ ਸਾਹਿਬ ਨੇੜੇ ਘੇਰ ਲਿਆ, ਤਾਂ ਉਸ ਨੇ ਕਿਸਾਨਾਂ ਤੋਂ ਮੁਆਫ਼ੀ ਮੰਗੀ। ਇਸ ਦੌਰਾਨ ਉਸ ਨੇ ਉਥੋਂ ਸੁਰੱਖਿਅਤ ਨਿਕਲਣ ’ਤੇ ਪੰਜਾਬ ਪੁਲਿਸ ਤੇ ਸੀ.ਆਰ.ਪੀ.ਐੱਫ. ਦਾ ਸ਼ੁਕਰੀਆ ਕੀਤਾ। ਕੰਗਨਾ ਨੂੰ ਘੇਰਨ ਵੇਲੇ ਕਿਸਾਨਾਂ ’ਚ ਬਹੁ ਗਿਣਤੀ ਬੀਬੀਆਂ ਵੀ ਹਨ। ਅਦਾਕਾਰਾ ਵਾਈ ਸੁਰੱਖਿਆ ਘੇਰੇ ਨਾਲ ਜਾ ਰਹੀ ਸੀ ਕਿ ਕਿਸਾਨ ਨੂੰ ਇਸ ਦੀ ਭਿਣਕ ਲੱਗ ਗਈ। ਉਨ੍ਹਾਂ ਨੇ ਉਸ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲਿਸ ਵਾਲੇ ਕਿਸਾਨਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆਏ। ਅਦਾਕਾਰਾ ਕੰਗਨਾ ਰਣੌਤ ਇਸ ਬਾਰੇ ਇੰਸਟਾਗ੍ਰਾਮ ’ਤੇ ਲਿਖਿਆ, ‘ਜਦੋਂ ਮੈਂ ਪੰਜਾਬ ’ਚ ਦਾਖਲ ਹੋਈ, ਤਾਂ ਭੀੜ ਨੇ ਮੇਰੀ ਕਾਰ ’ਤੇ ਹਮਲਾ ਕਰ ਦਿੱਤਾ। ਉਹ ਕਹਿ ਰਹੇ ਹਨ ਕਿ ਉਹ ਕਿਸਾਨ ਹਨ।’

Share