-ਫਾਈਨਲ ’ਚ ਟਿਊਨੇਸ਼ੀਆ ਦੀ ਓਨਸ ਜਬਿਓਰ ਨੂੰ ਹਰਾਇਆ
ਵਿੰਬਲਡਨ, 9 ਜੁਲਾਈ (ਪੰਜਾਬ ਮੇਲ)- ਕਜ਼ਾਖਸਤਾਨ ਦੀ ਐਲੇਨਾ ਰਿਬਾਕਿਨਾ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ’ਚ ਮਹਿਲਾ ਸਿੰਗਲ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਇਹ ਗਰੈਂਡਸਲੈਮ ਟੂਰਨਾਮੈਂਟ ਜਿੱਤਣ ਵਾਲੀ ਕਜ਼ਾਖਸਤਾਨ ਦੀ ਪਹਿਲਾ ਟੈਨਿਸ ਖਿਡਾਰਨ ਬਣ ਗਈ ਹੈ। ਮਾਸਕੋ ਵਿਚ ਜਨਮੀ ਰਿਬਾਕਿਨਾ 2018 ਤੋਂ ਬਾਅਦ ਕਜ਼ਾਖ਼ਸਤਾਨ ਦੀ ਨੁਮਾਇੰਦਗੀ ਕਰ ਰਹੀ ਹੈ। ਕਜ਼ਾਕਸਤਾਨ ਨੇ ਉਸ ਨੂੰ ਟੈਨਿਸ ਕਰੀਅਰ ਲਈ ਵਿੱਤੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ।

ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਦੇ ਫਾਈਨਲ ਵਿਚ ਉਸ ਨੇ ਟਿਊਨੇਸ਼ੀਆ ਦੀ ਓਨਸ ਜਬਿਓਰ ਨੂੰ 3-6, 6-2, 6-2 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਹ ਆਲ ਇੰਗਲੈਂਡ ਕਲੱਬ ’ਚ 1962 ਤੋਂ ਬਾਅਦ ਪਹਿਲਾ ਮਹਿਲਾ ਖ਼ਿਤਾਬੀ ਮੁਕਾਬਲਾ ਰਿਹਾ, ਜਿਸ ਵਿਚ ਦੋਵੇਂ ਖਿਡਾਰਨਾਂ ਆਪਣੇ ਡੈਬਿਊ ਦੌਰਾਨ ਫਾਈਨਲ ਵਿਚ ਪਹੁੰਚੀਆਂ।