ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਅੰਦਰ ਨਿਹੱਥੇ 51 ਲੋਕਾਂ ਦੀ ਹੱਤਿਆ ਕਰਨ ਵਾਲੇ ਨੂੰ 24 ਅਗਸਤ ਨੂੰ ਹੋਵੇਗੀ ਸਜ਼ਾ

698
Share

ਔਕਲੈਂਡ 3 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਪਿਛਲੇ ਸਾਲ 15 ਮਾਰਚ  2019 ਨੂੰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ (ਅਲ ਨੂਰ ਅਤੇ ਲਿਨਵੁੱਡ ਮਸਜਿਦ) ਅੰਦਰ ਹਥਿਆਰਬੰਦ ਹੋ ਕੇ ਦਾਖਿਲ ਹੁੰਦੇ ਸਾਰੀ ਹੀ ਅੰਧਾ-ਧੁੰਦ ਗੋਲੀਆਂ ਚਲਾ ਕੇ 51 ਲੋਕਾਂ (ਨਮਾਜ਼ੀਆਂ) ਨੂੰ ਮਾਰਨ ਵਾਲੇ ਅੱਤਵਾਦੀ ਬ੍ਰੈਂਟਨ ਟਾਰੈਂਟ ਨੂੰ ਹੁਣ 24 ਅਗਸਤ ਨੂੰ ਸਵੇਰੇ 10 ਵਜੇ ਮਾਣਯੋਗ ਅਦਾਲਤ ‘ਹਾਈ ਕੋਰਟ ਕ੍ਰਾਈਸਟਚਰਚ’ ਵਿਖੇ ਸਜ਼ਾ ਸੁਣਾਈ ਜਾਵੇਗੀ। ਸਜ਼ਾ ਦੀ ਤਰੀਕ ਦਾ ਫੈਸਲਾ ਲੈਣ ਲਈ ਤਿੰਨ ਮਹੀਨੇ ਦਾ ਸਮਾਂ ਲੱਗ ਗਿਆ ਕਿਉਂਕਿ ਸਜ਼ਾ ਵੇਲੇ ਕੁਝ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਇਥੇ ਆਉਣਾ ਵਿਚਾਰਿਆ ਗਿਆ ਸੀ। ਲੌਕਡਾਊਨ ਦੇ ਵਿਚ ਸਿਰਫ ਇਥੇ ਦੇ ਨਾਗਰਿਕ ਜਾਂ ਪੀ. ਆਰ. ਹੀ ਆ ਸਕਦੇ ਸਨ, ਇਸ ਕਰਕੇ ਉਡੀਕ ਕੀਤੀ ਜਾ ਰਹੀ ਸੀ ਕਿ ਇਮੀਗ੍ਰੇਸ਼ਨ ਲੋਕਾਂ ਦਾ ਆਉਣਾ-ਜਾਣਾ ਖੋਲ੍ਹੇ ਅਤੇ ਉਹ ਆ ਸਕਣ। ਪਰ ਅਜਿਹਾ ਨਹੀਂ ਹੋਇਆ, ਸੋ ਹੁਣ ਸਜ਼ਾ ਦੇਣ ਦਾ ਫੈਸਲਾ ਲੈ ਲਿਆ ਗਿਆ ਹੈ। ਇਸ ਦੋਸ਼ੀ ਉਤੇ 51 ਲੋਕਾਂ ਦਾ ਕਤਲ, 40 ਨੂੰ ਮਾਰਨ ਦੀ ਕੋਸ਼ਿਸ਼ ਅਤੇ ਇਕ ਅੱਤਵਾਦ ਨਾਲ ਸਬੰਧਿਤ ਦਾ ਕੇਸ ਹੈ। ਮਾਣਯੋਗ ਜੱਜ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਚਾਹੁੰਦੇ ਹਨ ਕਿ ਅਜਿਹੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਸਜਾ ਦਿੱਤੀ ਜਾਵੇ ਸੋ ਜਿਆਦਾ ਉਡੀਕ ਨਹੀਂ ਹੋਵੇਗੀ। ਦੋਸ਼ੀ ਨੂੰ ਸਜਾ ਮੁਸਲਿਮ ਕਮਿਊਨਿਟੀ ਦੇ ਲਈ ਰਾਹਤ ਵਾਂਗ ਹੋਵੇਗੀ। ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਜੇਕਰ ਵਿਦੇਸ਼ ਤੋਂ ਇਥੇ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਾਫੀ ਮਿਲ ਗਿਆ ਹੈ ਆਉਣ ਲਈ ਅਤੇ ਉਹ ਇਥੇ ਆ ਕੇ 14 ਦਿਨ ਦਾ ਏਕਾਂਤਵਾਸ ਵੀ ਕਰ ਸਕਣਗੇ।


Share