ਕੌਂਸਲੇਟ ਜਨਰਲ ਵੱਲੋਂ ਵਰਚੂਅਲ ਕੌਂਸਲਰ ਕੈਂਪ 15 ਦਸੰਬਰ ਨੂੰ ਲੱਗੇਗਾ

242
ਕੌਂਸਲੇਟ ਜਨਰਲ ਭਾਰਤ ਸਨਫਰਾਂਸਿਸਕੋ ਟੀ ਵੀ ਨਗੇਂਦਰ ਪ੍ਰਸਾਦ
Share

ਸੈਕਰਾਮੈਂਟੋ, 13 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੌਂਸਲੇਟ ਜਨਰਲ ਭਾਰਤ ਸਨਫਰਾਂਸਿਸਕੋ ਵੱਲੋਂ ਦੱਖਣੀ ਕੈਲੀਫੋਰਨੀਆ ਵਿਚ ਵਰਚੂਅਲ ਕੌਂਸਲਰ ਕੈਂਪ 15 ਦਸੰਬਰ ਨੂੰ ਸ਼ਾਮ 5 ਵਜੇ ਤੋਂ ਸ਼ਾਮ 6 ਵਜੇ ਤੱਕ ਲਾਇਆ ਜਾ ਰਿਹਾ ਹੈ। ਕੌਂਸਲੇਟ ਜਨਰਲ ਭਾਰਤ ਸਨਫਰਾਂਸਿਸਕੋ ਟੀ ਵੀ ਨਗੇਂਦਰ ਪ੍ਰਸਾਦ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਕੈਂਪ ’ ਅਜ਼ਾਦੀ ਕਾ ਅਮਿ੍ਰਤ ਮਹੋਤਸਵ’ ਦਾ ਹੀ ਇਕ ਹਿੱਸਾ ਹੈ। ਇਸ ਕੈਂਪ ਦੌਰਾਨ ਕੌਂਸਲੇਟ ਜਨਰਲ ਦੀ ਟੀਮ ਵੱਲੋਂ ਪਾਸਪੋਰਟ, ਵੀਜ਼ਾ, ਓ ਸੀ ਆਈ ਕਾਰਡ ਸਮੇਤ ਹੋਰ ਮੁੱਦਿਆਂ ਦੇ ਜਵਾਬ ਦਿੱਤੇ ਜਾਣਗੇ।

Share