ਕੋਵਿਡ-19: ਸ੍ਰੀਲੰਕਾ ’ਚ 10 ਦਿਨਾ ਇਕਾਂਤਵਾਸ ਕਰਫਿਊ ਲਾਉਣ ਦਾ ਐਲਾਨ

930
Share

ਕੋਲੰਬੋ, 21 ਅਗਸਤ (ਪੰਜਾਬ ਮੇਲ)- ਸ੍ਰੀ ਲੰਕਾ ਦੇ ਫ਼ੌਜੀ ਕਮਾਂਡਰ ਜਨਰਲ ਸ਼ਵੇਂਦਰ ਸਿਲਵਾ ਨੇ ਕੋਵਿਡ-19 ਨੂੰ ਅੱਗੇ ਹੋਰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ’ਚ ਦਸ ਰੋਜ਼ਾ ਇਕਾਂਤਵਾਸ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਸਿਲਵਾ ਜੋ ਕੋਵਿਡ-19 ਦੀ ਰੋਕਥਾਮ ਲਈ ਕੌਮੀ ਅਪਰੇਸ਼ਨਾਂ ਬਾਰੇ ਕੇਂਦਰ ਦੇ ਮੁਖੀ ਵੀ ਹਨ, ਨੇ ਕਿਹਾ ਕਿ ਸ਼ੁੱਕਰਵਾਰ ਰਾਤ 10 ਵਜੇ ਤੋਂ ਅਮਲ ਵਿਚ ਆਇਆ ਕਰਫਿਊ 30 ਅਗਸਤ ਸਵੇਰੇ 4 ਵਜੇ ਤੱਕ ਜਾਰੀ ਰਹੇਗਾ। ਉਂਜ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਜਿਵੇਂ ਖੇਤੀ, ਉਸਾਰੀ ਕਾਰਜ ਤੇ ਫਾਰਮੇਸੀ ਪਹਿਲਾਂ ਵਾਂਗ ਜਾਰੀ ਰਹਿਣਗੀਆਂ।

Share