ਕੋਵਿਡ-19 : ਸਿੰਗਾਪੁਰ ਵਿਚ 59 ਭਾਰਤੀ ਇਨਫੈਕਟਿਡ

710

ਸਿੰਗਾਪੁਰ, 13 ਅਪ੍ਰੈਲ, (ਪੰਜਾਬ ਮੇਲ) – ਸਿੰਗਾਪੁਰ ਵਿਚ 233 ਹੋਰ ਲੋਕ ਕੋਵਿਡ-19 ਨਾਲ ਇਨਫੈਕਟਿਡ ਪਾਏ ਗਏ ਹਨ। ਇਹਨਾਂ ਵਿਚ 59 ਭਾਰਤੀ ਵੀ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 2,532 ਹੋ ਗਈ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਇਹਨਾਂ ਨਵੇਂ ਮਾਮਲਿਆਂ ਵਿਚੋਂ 51 ਲੋਕ ਜਨਤਕ ਸਥਾਨਾਂ ‘ਤੇ ਇਨਫੈਕਟਿਡ ਹੋਏ ਜਦਕਿ 15 ਲੋਕਾਂ ਨੂੰ ਕਿਸੇ ਹੋਰ ਇਨਫੈਕਟਿਡ ਦੇ ਸੰਪਰਕ ਵਿਚ ਆਉਣ ਕਾਰਨ ਇਨਫੈਕਸ਼ਨ ਹੋਇਆ। ਬਾਕੀ 167 ਲੋਕ ਪਹਿਲਾਂ ਤੋਂ ਜਾਣੂ ਇਨਫੈਕਟਿਡ ਲੋਕਾਂ ਦੇ ਸੰਪਰਕ ਵਿਚ ਨਹੀਂ ਆਏ। ਉਹਨਾਂ ਦੇ ਇਨਫੈਕਟਿਡ ਹੋਣ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਨਫੈਕਸ਼ਨ ਦੇ ਸਰੋਤ ਰਹੇ 7 ਨਵੇਂ ਜਨਤਕ ਸਥਾਨਾਂ ਦੇ ਬਾਰੇ ਵਿਚ ਪਤਾ ਲਗਾਇਆ ਗਿਆ ਹੈ ਜਿਹਨਾਂ ਵਿਚ ਪੰਜ ਸਿਤਾਰਾ ਕੈਸੀਨੋ-ਰਿਜੌਰਟ ਦਾ ਰੈਸਟੋਰੈਂਟ ਵੀ ਸ਼ਾਮਲ ਹੈ। ਇਸ ਰੈਸਟੋਰੈਂਟ ਵਿਚ ਆਉਣ ਵਾਲੇ 8 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਅਤੇ ਮੈਕਡੋਨਾਲਡਜ਼ ਵਿਚ ਆਉਣ ਵਾਲੇ 5 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਹਸਪਤਾਲ ਵਿਚ ਭਰਤੀ 976 ਲੋਕਾਂ ਵਿਚੋਂ 31 ਦੀ ਹਾਲਤ ਗੰਭੀਰ ਹੈ ਅਤੇ ਉਹ ਆਈ.ਸੀ.ਯੂ. ਵਿਚ ਹਨ ਜਦਕਿ ਹੋਰ ਲੋਕਾਂ ਦੀ ਹਾਲਤ ਸਥਿਰ ਹੈ ਜਾਂ ਉਹਨਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।