ਕੋਵਿਡ-19: ਸਿਹਤ ਮੰਤਰਾਲੇ ਵੱਲੋਂ ਘਰ ’ਚ ਇਕਾਂਤਵਾਸ ਸਬੰਧੀ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ

121
Share

ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਮੇਲ)- ਸਿਹਤ ਮੰਤਰਾਲੇ ਨੇ ਹਲਕੇ ਤੇ ਬਿਨਾਂ ਲੱਛਣ ਵਾਲੇ ਕੋਵਿਡ-19 ਕੇਸਾਂ ਨੂੰ ਘਰ ਵਿਚ ਹੀ ਇਕਾਂਤਵਾਸ ਕੀਤੇ ਜਾਣ ਸਬੰਧੀ ‘ਸੋਧੇ ਹੋਏ ਦਿਸ਼ਾ ਨਿਰਦੇਸ਼’ ਜਾਰੀ ਕਰ ਦਿੱਤੇ ਹਨ। ਅੱਜ ਜਾਰੀ ਕੀਤੀਆਂ ਸੇਧਾਂ ਵਿਚ ਬਿਨਾਂ ਡਾਕਟਰ ਦੀ ਸਲਾਹ ਤੋਂ ਰੈਮਡੇਸਿਵਿਰ ਟੀਕੇ ਨੂੰ ਪ੍ਰਾਪਤ ਕਰਨ ਜਾਂ ਘਰ ਵਿਚ ਹੀ ਲਾਉਣ ਦੀ ਕੋਸ਼ਿਸ਼ ਨਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਐਂਟੀ ਵਾਇਰਲ ਟੀਕੇ ਨੂੰ ਸਿਰਫ਼ ਤੇ ਸਿਰਫ਼ ਹਸਪਤਾਲ ’ਚ ਡਾਕਟਰਾਂ ਦੀ ਨਿਗਰਾਨੀ ’ਚ ਹੀ ਲਵਾਇਆ ਜਾਵੇ। ਹਲਕੇ ਜਾਂ ਬਿਨਾਂ ਲੱਛਣ ਵਾਲੇ ਕੇਸਾਂ ਵਿਚ ਓਰਲ ਸਟੀਰੌਇਡਜ਼ ਲੈਣ ਦੀ ਵੀ ਲੋੜ ਨਹੀਂ ਹੈ ਅਤੇ ਜੇਕਰ ਲੱਛਣ (ਲਗਾਤਾਰ ਬੁਖਾਰ ਤੇ ਖੰਘ ਰੁਕਣ ਦਾ ਨਾਮ ਨਾ ਲਏ) ਸੱਤ ਦਿਨ ਤੋਂ ਵੱਧ ਸਮਾਂ ਰਹਿੰਦੇ ਹਨ, ਤਾਂ ਸਬੰਧਤ ਡਾਕਟਰ ਦੇ ਸਲਾਹ ਮਸ਼ਵਰੇ ਨਾਲ ਮੂੰਹ ਰਾਹੀਂ ਸਟੀਰੌਇਡਜ਼ ਦੀ ਹਲਕੀ ਖੁਰਾਕ ਲਈ ਜਾ ਸਕਦੀ ਹੈ। ਮਰੀਜ਼ਾਂ ਨੂੰ ਦਿਨ ਵਿਚ ਦੋ ਵਾਰ ਕੋਸੇ ਪਾਣੀ ਨਾਲ ਗਰਾਰੇ ਜਾਂ ਭਾਫ਼ ਲੈਣ ਲੈਣ ਲਈ ਕਿਹਾ ਗਿਆ ਹੈ।

Share