ਮੁੰਬਈ, 9 ਮਾਰਚ (ਪੰਜਾਬ ਮੇਲ)- ਮੁੰਬਈ ਦੇ ਅੰਧੇਰੀ ’ਚ ਅੱਜ ਇੱਕ ਨਿੱਜੀ ਹਸਪਤਾਲ ਤੋਂ ਕੋਵਿਡ-19 ਰੋਕੂ ਟੀਕਾ ਲਗਵਾਉਣ ਤੋਂ ਕੁੱਝ ਸਮੇਂ ਮਗਰੋਂ 65 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਟੀਕਾਕਰਨ ਮਗਰੋਂ ਕਿਸੇ ਵਿਅਕਤੀ ਦੀ ਤੁਰੰਤ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਨੂੰ ਸ਼ਾਮ 3.50 ਵਜੇ ਟੀਕਾ ਲਾਇਆ ਗਿਆ, ਜਿਸ ਮਗਰੋਂ ਉਹ ਬੇਹੋਸ਼ ਹੋ ਗਿਆ। ਉਸ ਨੂੰ ਆਈ.ਸੀ.ਯੂ. ਵਿਚ ਭਰਤੀ ਕੀਤਾ ਗਿਆ। ਸ਼ਾਮ ਪੰਜ ਵਜੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।