ਕੋਵਿਡ-19 ਵੈਕਸੀਨ ਦੀ ਜਾਣਕਾਰੀ ਨਾਲ ਵਾਲ ਸਟ੍ਰੀਟ ‘ਚ ਰਿਕਾਰਡ ਤੇਜ਼ੀ

505
Share

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਫਾਈਜ਼ਰ ਵੱਲੋਂ ਕੋਵਿਡ-19 ਵੈਕਸੀਨ ਨੂੰ ਲੈ ਕੇ ਦਿੱਤੀ ਜਾਣਕਾਰੀ ਤੋਂ ਬਾਅਦ ਸੋਮਵਾਰ ਨੂੰ ਵਾਲ ਸਟ੍ਰੀਟ ‘ਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲੀ। ਫਾਈਜ਼ਰ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਕੋਰੋਨਾਵਾਇਰਸ ਰੋਕਥਾਮ ‘ਚ ਕੰਪਨੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ 90 ਫੀਸਦੀ ਪ੍ਰਭਾਵੀ ਹੈ। ਇਸ ਤੋਂ ਬਾਅਦ ਡਾਓ ਜੋਨਸ ਵਿਚ 5 ਫੀਸਦੀ ਦੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਇਹ 29,633 ਦੇ ਕਰੀਬ ਕਾਰੋਬਾਰ ਕਰ ਰਿਹਾ ਹੈ। ਇਸ ਖਬਰ ਤੋਂ ਬਾਅਦ ਹੀ S*P 500 ਅਤੇ ਡਾਓ ਜੋਨਸ ਇੰਡਸਟ੍ਰੀਅਲ ਐਵਰੇਜ ਇੰਡੈਕਸ ਆਲ ਟਾਈਮ ਹਾਈ ‘ਤੇ ਪਹੁੰਚ ਗਿਆ।
S*P 500 73 ਅੰਕ ਭਾਵ 2.10 ਫੀਸਦੀ ਦੀ ਤੇਜ਼ੀ ਨਾਲ 3,583 ਦੇ ਪੱਧਰ ‘ਤੇ ਖੁੱਲ੍ਹਿਆ। ਜਦਕਿ, ਨੈਸਡੇਕ ਕਮਪੋਜਿਟ ਵੀ 151 ਭਾਵ 1.27 ਫੀਸਦੀ ਦੇ ਵਾਧੇ ਨਾਲ 12,046 ਦੇ ਪੱਧਰ ‘ਤੇ ਖੁਲ੍ਹਿਆ। ਅਮਰੀਕੀ ਬਜ਼ਾਰ ‘ਚ ਅਚਾਨਕ ਇਸ ਤੇਜ਼ੀ ਨਾਲ ਉਨ੍ਹਾਂ ਕੰਪਨੀਆਂ ਨੂੰ ਵੀ ਫਾਇਦਾ ਹੋਇਆ, ਜੋ ਕੋਰੋਨਾ ਕਾਰਨ ਡਗਮਗਾਉਂਦੀ ਅਰਥ ਵਿਵਸਥਾ ਦੇ ਮਾਰੇ ਖਰਾਬ ਦੌਰ ਤੋਂ ਲੰਘ ਰਹੀਆਂ ਹਨ। ਇਨ੍ਹਾਂ ਵਿਚ ਸਮਾਲ ਕੈਪਸ, ਟ੍ਰੈੱਵਲ ਸਟਾਕਸ ਸ਼ਾਮਲ ਹਨ। ਇਸ ਤੋਂ ਇਲਾਵਾ ਸੋਮਵਾਰ ਨੂੰ ਬੈਂਕਿੰਗ ਅਤੇ ਆਇਲ ਕੰਪਨੀਆਂ ਦੇ ਸਟਾਕਸ ਵਿਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ, ਕੁਝ ਸੈਕਟਰਾਂ ਨੂੰ ਕੋਰੋਨਾਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਕਾਰਨ ਵੱਡਾ ਝਟਕਾ ਲੱਗਾ ਹੈ। ਪਰ ਸੋਮਵਾਰ ਦੀ ਤੇਜ਼ੀ ‘ਚ ਨਿਵੇਸ਼ਕਾਂ ਨੇ ਇਨ੍ਹੀਂ ਕੰਪਨੀਆਂ ਦੇ ਸ਼ੇਅਰਾਂ ‘ਤੇ ਦਾਅ ਖੇਡਣਾ ਪਸੰਦ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਮਹੀਨਿਆਂ ਬਾਅਦ ਇਹ ਸੈਕਟਰ ਉਨ੍ਹਾਂ ਦੇ ਲਈ ਅਤੇ ਮਾਰਕਿਟ ਲਈ ਗੇਮਚੇਂਜਰ ਸਾਬਿਤ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਵੈਕਸੀਨ ਬਣਾਉਣ ਵਿਚ ਲੱਗੀ ਫਾਈਜ਼ਰ ਨੇ ਸੋਮਵਾਰ ਨੂੰ ਦੱਸਿਆ ਕਿ ਫੇਜ਼-3 ਦੇ ਟ੍ਰਾਇਲ ‘ਚ ਕੋਰੋਨਾ ਵੈਕਸੀਨ 90 ਫੀਸਦੀ ਪ੍ਰਭਾਵੀ ਹੈ। ਕੰਪਨੀ ਨੇ ਦੱਸਿਆ ਕਿ ਵੈਕਸੀਨ ਡਾਟਾ ‘ਤੇ ਸ਼ੁਰੂਆਤੀ ਨਜ਼ਰ ਰੱਖਣ ਨਾਲ ਸਾਨੂੰ ਪਤਾ ਲੱਗਾ ਹੈ ਕਿ ਵੈਕਸੀਨ ਕੋਰੋਨਾ ਨੂੰ ਰੋਕਣ ‘ਚ 90 ਫੀਸਦੀ ਪ੍ਰਭਾਵੀ ਹੋ ਸਕਦੀ ਹੈ। ਕੰਪਨੀ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਕੰਪਨੀ ਇਸ ਮਹੀਨੇ ਦੇ ਆਖਿਰ ਵਿਚ ਅਮਰੀਕੀ ਨਿਯਾਮਾਂ ਦੇ ਨਾਲ ਵੈਕਸੀਨ ਦੇ ਐਮਰਜੰਸੀ ਇਸਤੇਮਾਲ ‘ਚ ਲਿਆਉਣ ਲਈ ਅਰਜ਼ੀ ਦਾਇਰ ਕਰਨ ਨੂੰ ਲੈ ਕੇ ਟ੍ਰੈਕ ‘ਤੇ ਹੈ।


Share