ਕੋਵਿਡ-19 ਰੋਕੂ ਕੋਵੈਕਸਿਨ ਵੈਕਸੀਨ ਦੀਆਂ ਮਈ-ਜੂਨ ’ਚ ਦੁੱਗਣੀਆਂ ਡੋਜ਼ ਤਿਆਰ ਹੋਣਗੀਆਂ

394
Share

ਨਵੀਂ ਦਿੱਲੀ, 16 ਅਪ੍ਰੈਲ (ਪੰਜਾਬ ਮੇਲ)- ਬਾਇਓਟੈਕਨਾਲੋਜੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਦੇਸ਼ ’ਚ ਬਣਨ ਵਾਲੇ ਕੋਵਿਡ-19 ਰੋਕੂ ਟੀਕੇ ਕੋਵੈਕਸਿਨ ਦੀ ਸਪਲਾਈ ਦੁੱਗਣੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਤੰਬਰ ਵਿਚ ਇਸ ਟੀਕੇ ਦੀਆਂ 10 ਕਰੋੜ ਡੋਜ਼ ਤਿਆਰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੋਵੈਕਸਿਨ ਦੀ ਮਈ-ਜੂਨ ਵਿਚ ਦੁੱਗਣੀਆਂ ਡੋਜ਼ ਤਿਆਰ ਕੀਤੀਆਂ ਜਾਣਗੀਆਂ। ਇਸ ਸਬੰਧੀ ਵੈਕਸੀਨ ਤਿਆਰ ਕਰਨ ਵਾਲੀਆਂ ਤਿੰਨ ਕੰਪਨੀਆਂ ਨੂੰ ਕਹਿ ਦਿੱਤਾ ਗਿਆ ਹੈ।


Share