ਕੋਵਿਡ-19; ਰੇਲਵੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਚਲਾਏਗੀ ‘ਆਕਸੀਜਨ ਐਕਸਪ੍ਰੈੱਸ’

335
Share

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਦੇਸ਼ ’ਚ ਕੋਵਿਡ-19 ਕੇਸਾਂ ਦੀ ਵਧਣੀ ਗਿਣਤੀ ਦੇ ਮੱਦੇਨਜ਼ਰ ਵੱਖ-ਵੱਖ ਰਾਜਾਂ ਨੂੰ ਤਰਲ ਮੈਡੀਕਲ ਆਕਸੀਜਨ ਤੇ ਆਕਸੀਜਨ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਰੇਲਵੇ ਵੱਲੋਂ ਅਗਲੇ ਕੁਝ ਦਿਨਾਂ ’ਚ ‘ਆਕਸੀਜਨ ਐਕਸਪ੍ਰੈੱਸ’ ਨਾਂ ਹੇਠ (ਟੈਂਕਰਾਂ ਵਾਲੀਆਂ) ਗੱਡੀਆਂ ਚਲਾਈਆਂ ਜਾਣਗੀਆਂ। ਚੇਤੇ ਰਹੇ ਕਿ ਕਰੋਨਾਵਾਇਰਸ ਦੀ ਬੇਕਾਬੂ ਹੋਈ ਦੂਜੀ ਲਹਿਰ ਕਰਕੇ ਹਸਪਤਾਲਾਂ ’ਚ ਮੈਡੀਕਲ ਅਕਾਸੀਜਨ ਦੀ ਮੰਗ ਸਿਖਰ ’ਤੇ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਨੇੜੇ ਕਲਾਮਬੋਲੀ ਤੇ ਬੋਇਸਰ ਰੇਲਵੇ ਸਟੇਸ਼ਨਾਂ ਤੋਂ ਖਾਲੀ ਟੈਂਕਰ ਤਰਲ ਮੈਡੀਕਲ ਆਕਸੀਜਨ ਦੀ ਲਦਾਈ ਲਈ ਵਿਸ਼ਾਖਾਪਟਨਮ, ਜਮਸ਼ੇਦਪੁਰ, ਰੁੜਕੇਲਾ ਤੇ ਬੋਕਾਰੋ ਦੇ ਸਫ਼ਰ ਲਈ ਰਵਾਨਾ ਹੋਣਗੇ।

Share