ਕੋਵਿਡ-19 : ਰਾਜਸਥਾਨ ਸਰਕਾਰ ਨੇ ਅੱਜ ਤੋਂ ਤਾਲਾਬੰਦੀ ਦਾ ਕੀਤਾ ਐਲਾਨ

204
Share

ਜੈਪੁਰ, 19 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਕੇਸਾਂ ਦੇ ਰਿਕਾਰਡ ਦਰ ਨਾਲ ਵਧਣ ਕਾਰਨ ਰਾਜਸਥਾਨ ਸਰਕਾਰ ਨੇ ਅੱਜ ਤੋਂ ਤਾਲਾਬੰਦੀ ਦਾ ਐਲਾਨ ਕੀਤਾ ਹੈ ਜੋ 3 ਮਈ ਤਕ ਜਾਰੀ ਰਹੇਗੀ। ਇਥੋਂ ਦੇ ਗ੍ਰਹਿ ਵਿਭਾਗ ਨੇ ਕਰੋਨਾ ਦੀ ਰੋਕਥਾਮ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸੂਬੇ ਵਿਚ ਰੋਜ਼ਾਨਾ ਜ਼ਰੂਰਤ ਵਾਲੇ ਸਾਮਾਨ ਦੀਆ ਦੁਕਾਨਾਂ ਪੰਜ ਵਜੇ ਤਕ ਤਕ ਖੁੱਲ੍ਹੀਆਂ ਰਹਿਣਗੀਆਂ ਜਦਕਿ ਸਬਜ਼ੀ ਵੇਚਣ ਵਾਲਿਆਂ ਨੂੰ 7 ਵਜੇ ਤਕ ਫੇਰੀ ਲਾਉਣ ਦੀ ਆਗਿਆ ਹੋਵੇਗੀ। ਸੂਬੇ ਵਿਚ ਪੈਟਰੋਲ ਪੰਪ ਰਾਤ ਅੱਠ ਵਜੇ ਤਕ ਖੁੱਲ੍ਹਣਗੇ।


Share