ਕੋਵਿਡ-19: ਯੂ.ਕੇ. ਤੋਂ ਭਾਰਤ ਪੁੱਜਣ ਵਾਲੇ ਯਾਤਰੀਆਂ ਦੀ ਹੋਵੇਗੀ ਸਿਹਤ ਜਾਂਚ

477
Share

ਨਵੀਂ ਦਿੱਲੀ, 22 ਦਸੰਬਰ (ਪੰਜਾਬ ਮੇਲ)- ਬਰਤਾਨੀਆ ’ਚ ਕੋਵਿਡ-19 ਦੇ ਨਵੇਂ ਮਿਲੇ ਘਾਤਕ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਸਰਕਾਰ ਨੇ ਅੱਜ ਕਿਹਾ ਕਿ ਇਸ ਵੱਲੋਂ ਯੂ.ਕੇ ਤੋਂ ਹਾਲ ਹੀ ’ਚ ਇੱਥੇ ਪੁੱਜਣ ਵਾਲੇ ਯਾਤਰੀਆਂ ਦੇ ਘਰਾਂ ਦਾ ਦੌਰਾ ਕੀਤਾ ਜਾਵੇਗਾ, ਤਾਂ ਕਿ ਉਨ੍ਹਾਂ ਦੀ ਸਿਹਤ ਦੀ ਸਥਿਤੀ ਦਾ ਪਤਾ ਲਾਇਆ ਜਾ ਸਕੇ। ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਯੂ.ਕੇ. ਤੋਂ ਪੁੱਜਣ ਵਾਲੇ ਸਾਰੇ ਯਾਤਰੀਆਂ ਦੀ ਦਿੱਲੀ ਏਅਰਪੋਰਟ ’ਤੇ ਕੋਵਿਡ-19 ਜਾਂਚ ਕੀਤੀ ਜਾ ਰਹੀ ਹੈ।

Share