ਕੋਵਿਡ-19 : ਮਾਲਦੀਵ ‘ਚ ਫਸੇ ਕਰੀਬ 1500 ਭਾਰਤੀ ਨਾਗਰਿਕਾਂ ਨੂੰ ਕੱਢਿਆ ਗਿਆ

801
Share

ਮਾਲੇ, 17 ਮਈ (ਪੰਜਾਬ ਮੇਲ)- ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਵਿਚ ਮਾਲਦੀਵ ਵਿਚ ਫਸੇ ਕਰੀਬ 1500 ਭਾਰਤੀ ਨਾਗਰਿਕਾਂ ਨੂੰ ਕੱਢ ਲਿਆ ਗਿਆ ਹੈ। ਇਨ੍ਹਾਂ ‘ਚ ਗਰਭਵਤੀ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਇੱਥੇ ਇਸ ਸੰਬੰਧ ‘ਚ ਟਵੀਟ ਕਰ ਕੇ ਜਾਣਕਾਰੀ ਦਿੱਤੀ। ‘ਵੰਦੇ ਭਾਰਤ ਮਿਸ਼ਨ’ ਦੇ ਤਹਿਤ ਨੇਵੀ ਦੇ ਜਹਾਜ਼ਾਂ ਜ਼ਰੀਏ ਫਸੇ ਹੋਏ ਭਾਰਤੀਆਂ ਨੂੰ ਕੱਢਿਆ ਗਿਆ।
ਭਾਰਤ ਸਰਕਾਰ ਨੇ ਕੋਰੋਨਾਵਾਇਰਸ ਨਾਲ ਸਬੰਧਤ ਪਾਬੰਦੀਆਂ ਦੇ ਕਾਰਨ ਵਿਭਿੰਨ ਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ ਲਈ 7 ਮਈ ਨੂੰ ਇਹ ਮੁਹਿੰਮ ਸ਼ੁਰੂ ਕੀਤੀ ਸੀ। ਮੁਹਿੰਮ ਦੇ ਪਹਿਲੇ ਪੜਾਅ ਵਿਚ ਸਰਕਾਰ ਨੇ ਖਾਤੀ ਖੇਤਰ ਅਤੇ ਅਮਰੀਕਾ, ਬ੍ਰਿਟੇਨ, ਫਿਲੀਪੀਨ, ਬੰਗਲਾਦੇਸ਼, ਮਲੇਸ਼ੀਆ ਅਤੇ ਮਾਲਦੀਵ ਜਿਹੇ ਕੁਝ ਦੇਸ਼ਾਂ ਤੋਂ ਕੁੱਲ 6527 ਭਾਰਤੀਆਂ ਨੂੰ ਕੱਢਿਆ। ਹਾਈ ਕਮਿਸ਼ਨ ਨੇ ਇੱਥੇ ਇਕ ਟਵੀਟ ਵਿਚ ਕਿਹਾ, ”ਇਹ ਜਾਣਕਾਰੀ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ 22 ਰਾਜਾਂ ਦੇ 1488 ਭਾਰਤੀਆਂ ਨੂੰ ਮਾਲਦੀਵ ਵਿਚੋਂ ਕੱਢਿਆ ਗਿਆ ਹੈ ਜਿਹਨਾਂ ਵਿਚ 205 ਔਰਤਾਂ, 133 ਗਰਭਵਤੀ ਔਰਤਾਂ/ਮੈਡੀਕਲ ਮਾਮਲੇ ਅਤੇ 38 ਬੱਚੇ ਸ਼ਾਮਲ ਹਨ। ਆਉਣ ਵਾਲੇ ਹਫਤਿਆਂ ਵਿਚ ਹਵਾਈ ਮਾਰਗ ਜ਼ਰੀਏ ਵਿਭਿੰਨ ਸ਼ਹਿਰਾਂ ਤੱਕ ਅਤੇ ਜਹਾਜ਼ਾਂ ਜ਼ਰੀਏ ਤਾਮਿਲਨਾਡੂ ਤੱਕ ਲੋਕਾਂ ਨੂੰ ਪਹੁੰਚਾਉਣ ਦੀ ਪ?ਰਿ?ਕਰਿਆ ਜਾਰੀ ਰਹੇਗੀ।”
ਉਸ ਨੇ ਇਕ ਹੋਰ ਟਵੀਟ ਕੀਤਾ, ”ਮਾਲੇ ਤੋਂ ਭਾਰਤੀਆਂ ਨੂੰ ਲੈਕੇ ਜਾਣ ਵਾਲੇ ਜਹਾਜ਼ ਦੇ 22 ਮਈ ਨੂੰ ਬੇਂਗਲੁਰੂ ਅਤੇ 23 ਮਈ ਨੂੰ ਦਿੱਲੀ ਦੀ ਉਡਾਣ ਭਰਨ ਦਾ ਪ੍ਰੋਗਰਾਮ ਹੈ। ਬੇਂਗਲੁਰੂ ਜਾਣ ਵਾਲੇ ਜਹਾਜ਼ ਵਿਚ ਕਰਨਾਟਕ ਦੇ ਵਸਨੀਕ ਅਤੇ ਸੀਮਤ ਗਿਣਤੀ ਵਿਚ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿਚ ਰਹਿਣ ਵਾਲੇ ਭਾਰਤੀ ਹੋਣਗੇ। ਦਿੱਲੀ ਜਾਣ ਵਾਲੇ ਜਹਾਜ਼ ਵਿਚ ਦਿੱਲੀ ਐੱਨ.ਸੀ.ਆਰ., ਹਰਿਆਣਾ ਅਤੇ ਚੰਡੀਗੜ੍ਹ ਵਿਚ ਰਹਿਣ ਵਾਲੇ ਭਾਰਤੀ ਸਵਾਰ ਹੋਣਗੇ।”


Share