ਕੋਵਿਡ-19 ਮਹਾਮਾਰੀ ਰੋਕਣ ਲਈ ਇਟਲੀ ਸਰਕਾਰ ਕਰੇਗੀ 5 ਤੋਂ 11 ਸਾਲ ਦੇ ਬੱਚਿਆਂ ਦੇ ਟੀਕਾਕਰਨ

670
Share

ਮਿਲਾਨ (ਇਟਲੀ), 4 ਦਸੰਬਰ (ਪੰਜਾਬ ਮੇਲ)- ਇਟਲੀ ਸਰਕਾਰ ਇਸ ਮਹੀਨੇ ਤੋਂ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ 5 ਤੋਂ 11 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰਨ ਜਾ ਰਹੀ ਹੈ। ਇਟਲੀ ਦੀ ਮੈਡੀਸ਼ਨ ਏਜੰਸੀ ਨੇ ਫਾਈਜ਼ਰ ਕੰਪਨੀ ਦੀ ਵੈਕਸੀਨ ਨੂੰ ਬੱਚਿਆਂ ਦੇ ਇਸ ਉਮਰ ਵਰਗ ਲਈ ਪ੍ਰਵਾਨਗੀ ਦੇ ਦਿੱਤੀ ਹੈ। ਬਾਲਗਾਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਦਾ ਤੀਜਾ ਹਿੱਸਾ ਬੱਚਿਆਂ ਨੂੰ ਦਿੱਤਾ ਜਾਵੇਗਾ। ਦੋਵੇਂ ਖ਼ੁਰਾਕਾਂ ਪਹਿਲੇ ਤੋਂ ਤਿੰਨ ਹਫ਼ਤਿਆਂ ਦੇ ਵਕਫ਼ੇ ਦੌਰਾਨ ਦਿੱਤੀਆਂ ਜਾਣਗੀਆਂ। ਯੂਰਪੀਅਨ ਮੈਡੀਸ਼ਨ ਏਜੰਸੀ (ਈ.ਐੱਮ.ਏ.) ਵੱਲੋਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ ਰੋਕੂ ਡੋਜ਼ ਦੇਣ ਦੀ ਮਨਜ਼ੂਰੀ ਦੇਣ ਦੇ ਮੱਦੇਨਜ਼ਰ ਇਤਾਲਵੀ ਮੈਡੀਸ਼ਨ ਏਜੰਸੀ ਏ.ਆਈ.ਐੱਫ.ਏ. ਨੇ ਕਿਹਾ ਕਿ ਫਾਈਜ਼ਰ ਕੰਪਨੀ ਦੀ ਵੈਕਸੀਨ ‘ਉੱਚ ਪੱਧਰ ਦੀ ਪ੍ਰਭਾਵਸ਼ੀਲਤਾ ਦਰਸਾਉਂਦੀ ਹੈ।’ ਇਟਲੀ ਦੇ ਸਿਹਤ ਮੰਤਰੀ ਆਂਦਰੀਆ ਕੋਸਟਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿ੍ਰਸਮਸ ਤੋਂ ਪਹਿਲਾਂ 5 ਤੋਂ 11 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰਨਾ ਹੈ। ਉਧਰ, ਇਟਲੀ ਦੇ ਸੱਜੇ-ਪੱਖੀ ਲੀਗ ਪਾਰਟੀ ਦੇ ਆਗੂ ਮਾਤਿਓ ਸਾਲਵੀਨੀ ਨੇ ਕਿਹਾ ਕਿ ਬੱਚਿਆਂ ਦੇ ਵੈਕਸੀਨ ਲਗਾਉਣੀ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਮਾਂ-ਬਾਪ ’ਤੇ ਛੱਡ ਦੇਣਾ ਚਾਹੀਦਾ ਹੈ।

Share