ਕੋਵਿਡ-19 : ਭਾਰਤ ਵਿਚ ਇਕੋ ਦਿਨ 20 ਹਜ਼ਾਰ ਨਵੇਂ ਮਾਮਲੇ, 410 ਮੌਤਾਂ

663
Share

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਭਾਰਤ ਵਿਚ ਐਤਵਾਰ ਨੂੰ ਪਹਿਲੀ ਵਾਰ ਇਕੋ ਦਿਨ ਕੋਵਿਡ-19 ਦੇ ਸਭ ਤੋਂ ਵੱਧ 20 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆਏ। ਇਸ ਦੇ ਨਾਲ ਸੰਕਰਮਿਤ ਦੀ ਗਿਣਤੀ 5,28,859 ’ਤੇ ਪਹੁੰਚ ਗਈ ਹੈ, ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16,095 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇੱਕ ਦਿਨ ਵਿੱਚ ਕਰੋਨਾਵਾਇਰਸ ਦੇ 19,906 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 410 ਲੋਕਾਂ ਦੀ ਮੌਤ ਹੋ ਗਈ ਹੈ। ਇਹ ਲਗਾਤਾਰ ਪੰਜਵਾਂ ਦਿਨ ਹੈ ਕਿ ਕਰੋਨਾਵਾਇਰਸ ਦੇ 15,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 1 ਜੂਨ ਤੋਂ ਹੁਣ ਤੱਕ ਮਹਾਮਾਰੀ ਦੇ 3,38,324 ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਦੇਸ਼ ਵਿਚ ਅਜੇ ਵੀ 2,03,051 ਲੋਕ ਕਰੋਨਾ ਪੀੜਤ ਹਨ, ਜਦੋਂਕਿ 3,09,712 ਲੋਕ ਤੰਦਰੁਸਤ ਹੋ ਗਏ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਗਿਆ ਹੈ।


Share