ਕੋਵਿਡ-19: ਭਾਰਤ ’ਚ 2.59 ਲੱਖ ਨਵੇਂ ਕੇਸ ਆਏ ਸਾਹਮਣੇ

127
Share

ਦੇਸ਼ ਭਰ ’ਚ ਹੋਈਆਂ 1716 ਮੌਤਾਂ
ਨਵੀਂ ਦਿੱਲੀ, 20 ਅਪ੍ਰੈਲ (ਪੰਜਾਬ ਮੇਲ)- ਦੇਸ਼ ਭਰ ’ਚ ਅੱਜ ਲਗਾਤਾਰ ਛੇਵੇਂ ਦਿਨ ਕਰੋਨਾ ਮਰੀਜ਼ਾਂ ਦਾ ਅੰਕੜਾ ਦੋ ਲੱਖ ਤੋਂ ਉਪਰ ਰਿਹਾ। ਪਿਛਲੇ ਚੌਵੀਂ ਘੰਟਿਆਂ ਦੌਰਾਨ 2,59, 170 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਐਕਟਿਵ ਕੇਸਾਂ ਦਾ ਅੰਕੜਾ 20 ਲੱਖ ਨੂੰ ਪਾਰ ਕਰ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਇਕ ਦਿਨ ਵਿਚ 1716 ਮੌਤਾਂ ਹੋਈਆਂ ਜਿਨ੍ਹਾਂ ਵਿਚੋਂ ਸਭ ਤੋਂ ਵੱਧ 351 ਮਹਾਰਾਸ਼ਟਰ ਵਿਚ, 240 ਦਿੱਲੀ ’ਚ, 175 ਛਤੀਸਗੜ੍ਹ, 167 ਉਤਰ ਪ੍ਰਦੇਸ਼ ਤੇ 83 ਮੌਤਾਂ ਪੰਜਾਬ ਵਿਚ ਤੇ 33 ਹਰਿਆਣਾ ਵਿਚ ਹੋਈਆਂ ਹਨ।

Share