ਕੋਵਿਡ-19: ਭਾਰਤ ’ਚ 161,736 ਨਵੇਂ ਕਰੋਨਾ ਮਰੀਜ਼ ਆਏ ਸਾਹਮਣੇ: 879 ਮੌਤਾਂ

210
Share

ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕਰੋਨਾ ਦੇ 1,61,736 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਕਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 1,36,89,453 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ 879 ਮੌਤਾਂ ਹੋ ਚੁੱਕੀਆਂ ਹਨ।
879 ਵਿਚੋਂ ਮਹਾਰਾਸ਼ਟਰ ਵਿਚ 258, ਛਤੀਸਗੜ੍ਹ ਵਿਚ 132, ਦਿੱਲੀ ਤੇ ਉਤਰ ਪ੍ਰਦੇਸ਼ ਵਿਚ 72-72, ਗੁਜਰਾਤ ਵਿਚ 55, ਕਰਨਾਟਕ ਤੇ ਪੰਜਾਬ ਵਿਚ 52-52, ਮੱਧ ਪ੍ਰਦੇਸ਼ ਵਿਚ 37, ਰਾਜਸਥਾਨ ਵਿਚ 25, ਤਾਮਿਲਨਾਡੂ ਤੇ ਝਾਰਖੰਡ ਵਿਚ 19-19, ਹਰਿਆਣਾ ਤੇ ਪੱਛਮੀ ਬੰਗਾਲ ਵਿਚ 14-14, ਆਂਧਰਾ ਪ੍ਰਦੇਸ਼ ਤੇ ਕੇਰਲਾ ਵਿਚ 11-11 ਮੌਤਾਂ ਸ਼ਾਮਲ ਹਨ।

Share