ਕੋਵਿਡ-19 : ਭਾਰਤ ‘ਚ ਇਕ ਦਿਨ ‘ਚ 445 ਲੋਕਾਂ ਦੀ ਮੌਤ

611
Share

ਨਵੀਂ ਦਿੱਲੀ, 22 ਜੂਨ (ਪੰਜਾਬ ਮੇਲ)-  ਮੁਲਕ ਵਿੱਚ ਅੱਜ ਕੋਵਿਡ-19 ਦੇ 14821 ਮਾਮਲੇ ਸਾਹਮਣੇ ਆਉਣ ਬਾਅਦ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 4, 25,282 ਹੋ ਗਈ। ਉਥੇ, 445 ਵਿਅਕਤੀਆਂ ਦੀ ਮੌਤ ਨਾਲ ਮਿ੍ਤਕਾਂ ਦੀ ਗਿਣਤੀ 13,699 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਲਗਾਤਾਰ 11ਵੇਂ ਦਿਨ 10,000 ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਕੋਵਿਡ-19 ਦੇ ਤਿੰਨ ਲੱਖ ਮਾਮਲਿਆਂ ਤੋਂ ਬਾਅਦ ਮਹਿਜ਼ 8 ਦਿਨਾਂ ਵਿੱਚ ਪੀੜਤਾਂ ਦਾ ਅੰਕੜਾ ਐਤਵਾਰ ਨੂੰ 4 ਲੱਖ ਦੇ ਪਾਰ ਪੁੱਜ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ ਕੁਲ 9,440 ਮਰੀਜ਼ ਠੀਕ ਹੋਏ ਹਨ। ਮਿ੍ਤਕਾਂ ਦੇ ਲਿਹਾਜ਼ ਨਾਲ ਭਾਰਤ ਦੁਨੀਆਂ ਵਿੱਚ 8ਵੇਂ ਨੰਬਰ ’ਤੇ ਹੈ।


Share