ਕੋਵਿਡ-19: ਬੱਚਿਆਂ ਲਈ ਕੋਰੋਨਾ ਦੇ ਪ੍ਰਯੋਗਿਕ ਟੀਕੇ ਨੇ ਸ਼ੁਰੂਆਤੀ ਪ੍ਰੀਖਣਾਂ ’ਚ ਦਿਖਾਏ ਚੰਗੇ ਨਤੀਜੇ

198
Share

ਨਿਊਯਾਰਕ, 17 ਜੂਨ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦਾ ਬੱਚਿਆਂ ’ਤੇ ਖ਼ਤਰਾ ਵੱਧਣ ਦੀਆਂ ਚੇਤਾਵਨੀਆਂ ਦਰਮਿਆਨ ਇਕ ਚੰਗੀ ਖ਼ਬਰ ਹੈ। ਦਰਅਸਲ ਮੌਡਰਨਾ ਦਾ ਕੋਰੋਨਾ ਟੀਕਾ ਅਤੇ ਪ੍ਰੋਟੀਨ ਆਧਾਰਿਤ ਇਕ ਹੋਰ ਪ੍ਰਾਯੋਗਿਕ ਟੀਕੇ ਨੇ ਸ਼ੁਰੂਆਤੀ ਪ੍ਰੀਖਣਾਂ ’ਚ ਚੰਗੇ ਨਤੀਜੇ ਦਿਖਾਏ ਹਨ। ਬਾਂਦਰ ਦੀ ਇਕ ਪ੍ਰਜਾਤੀ ਰੀਸਸ ਮੈਕਾਕ (ਅਫਰੀਕੀ ਲੰਗੂਰ) ਦੇ ਬੱਚਿਆਂ ’ਤੇ ਕੀਤੇ ਗਏ ਸ਼ੁਰੂਆਤੀ ਪ੍ਰੀਖਣ ਵਿਚ ਇਹ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਰੀਰ ਵਿਚ ਸਾਰਸ-ਕੋਵ-2 ਵਾਇਰਸ ਨਾਲ ਲੜਨ ’ਚ ਕਾਰਗਰ ਐਂਟੀਬਾਡੀ ਵਧਾਉਣ ਵਿਚ ਸਫ਼ਲ ਰਹੇ ਹਨ।
ਅਧਿਐਨ ਮੁਤਾਬਕ ਰੀਸਸ ਮੈਕਾਕ ਪ੍ਰਜਾਤੀ ਦੇ 16 ਛੋਟੇ ਬਾਂਦਰਾਂ ’ਚ ਟੀਕੇ ਦੀ ਵਜ੍ਹਾ ਨਾਲ ਵਾਇਰਸ ਨਾਲ ਲੜਨ ਦੀ ਸਮਰਥਾ 22 ਹਫ਼ਤਿਆਂ ਤੱਕ ਬਣੀ ਰਹੀ। ਅਮਰੀਕਾ ਸਥਿਤ ਨਿਊਯਾਰਕ-ਪ੍ਰੇਸਬਿਟੇਰੀਅਲ ਕਾਮਨ ਸਕਾਈ ਚਿਲਡਰਨ ਹਸਪਤਾਲ ਦੀ ਸੇਲੀ ਪਰਮਰ ਨੇ ਕਿਹਾ, ਘੱਟ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵੀ ਟੀਕੇ ਨਾਲ ਕੋਰੋਨਾ ਦੇ ਪ੍ਰਸਾਰ ਨੂੰ ਸੀਮਤ ਕਰਨ ’ਚ ਮਦਦ ਮਿਲੇਗੀ।¿;
ਉਥੇ ਹੀ ਤੀਜੀ ਲਹਿਰ ’ਚ ਬੱਚਿਆਂ ਨੂੰ ਜ਼ਿਆਦਾ ਖ਼ਤਰੇ ਦੇ ਖ਼ਦਸ਼ੇ ਦਰਮਿਆਨ ਰੂਸ ਨੇ 8 ਤੋਂ 12 ਸਾਲ ਤੱਕ ਦੇ ਬੱਚਿਆਂ ਲਈ ਆਪਣੀ ਕੋਰੋਨਾ ਵੈਕਸੀਨ ਸਪੂਤਨਿਕ-ਵੀ ਦੇ ਨੈਜ਼ਲ ਸਪ੍ਰੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਬੱਚਿਆਂ ਦੀ ਨੱਕ ’ਚ ਦਵਾਈ ਦੀ ਸਪ੍ਰੇ ਕਰਕੇ ਉਨ੍ਹਾਂ ਨੂੰ ਡੋਜ਼ ਦਿੱਤੀ ਜਾਏਗੀ। ਇਹ 15 ਸਤੰਬਰ ਤੱਕ ਤਿਆਰ ਹੋ ਜਾਏਗਾ।

Share