ਕੋਵਿਡ-19: ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਾਕਟਰ ਨੇ ਕੋਰੋਨਾ ਪੀੜਤ ਬ੍ਰਿਟਿਸ਼ ਮਹਿਲਾ ਦੀ ਬਚਾਈ ਜਾਨ

719
Share

ਲੰਡਨ, 17 ਮਈ (ਪੰਜਾਬ ਮੇਲ)- ਗਲੋਬਲ ਪੱਧਰ ‘ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਬ੍ਰਿਟੇਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਦੌਰਾਨ ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਡਾਕਟਰ ਨੇ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ 2 ਮਹੀਨੇ ਤੋਂ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਇਕ ਮਹਿਲਾ ਦੀ ਜਾਨ ਬਚਾਈ ਹੈ। 35 ਸਾਲਾ ਇਸ ਮਹਿਲਾ ਦੀ ਖਰਾਬ ਹੁੰਦੀ ਸਥਿਤੀ ਨੂੰ ਦੇਖਦੇ ਹੋਏ ਡਾਕਟਰਾਂ ਨੇ 58 ਦਿਨ ਪਹਿਲਾਂ ਉਸ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰ ਦਿੱਤਾ ਸੀ। ਉਸ ਦੀ ਤਬੀਅਤ ਇੰਨੀ ਜ਼ਿਆਦਾ ਖਰਾਬ ਸੀ ਕਿ ਉਸ ਨੇ ਵੈਂਟੀਲੇਟਰ ‘ਤੇ ਰਹਿੰਦਿਆਂ ਇਕ ਸ਼ਬਦ ਵੀ ਨਹੀਂ ਬੋਲਿਆ ਸੀ।
ਸਾਊਥੈਂਪਟਨ ਜਨਰਲ ਹਸਪਤਾਲ ਦੇ ਡਾਕਟਰ ਸੰਜੈ ਗੁਪਤਾ ਨੇ ਦੱਸਿਆ ਕਿ ਮਹਿਲਾ ਨੂੰ ਹਾਲੇ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ। ਭਾਵੇਂਕਿ ਉਹ ਪਹਿਲਾਂ ਨਾਲੋਂ ਕਾਫੀ ਚੰਗਾ ਮਹਿਸੂਸ ਕਰ ਰਹੀ ਹੈ। ਇਨਫੈਕਸ਼ਨ ਦੇ ਕਾਰਨ ਮਹਿਲਾ ਦੇ ਸਰੀਰ ਵਿਚ ਬਿਲਕੁੱਲ ਵੀ ਤਾਕਤ ਨਹੀਂ ਹੈ। ਸਾਹ ਲੈਣ ਲਈ ਉਸ ਨੂੰ ਵੈਂਟੀਲੇਟਰ ਦਾ ਸਹਾਰਾ ਦਿੱਤਾ ਗਿਆ ਹੈ। ਡਾਕਟਰ ਸੰਜੈ ਨੇ ਕਿਹਾ ਕਿ ਮਹਿਲਾ ਪਿਛਲੇ 2 ਮਹੀਨੇ ਤੋਂ ਵੈਂਟੀਲੇਟਰ ‘ਤੇ ਸੀ, ਜਿਸ ਕਾਰਨ ਉਸ ਦਾ ਡਾਯਾਫ੍ਰਾਮ ਕਮਜ਼ੋਰ ਹੋ ਗਿਆ ਹੈ। ਜਿਹੜੇ ਮਰੀਜ਼ ਲੰਬੇ ਸਮੇਂ ਤੱਕ ਆਈ.ਸੀ.ਯੂ. ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਹੌਲੀ-ਹੌਲੀ ਖੁੱਲ੍ਹੀ ਹਵਾ ਵਿਚ ਸਾਹ ਲੈਣਾ ਅਤੇ ਤੁਰਨਾ ਸਿਖਾਇਆ ਜਾਂਦਾ ਹੈ। ਇਸ ਮਹਿਲਾ ਨੂੰ ਵੀ ਥੋੜ੍ਹੇ ਦਿਨਾਂ ਦੇ ਬਾਅਦ ਵੈਂਟੀਲੇਟਰ ਤੋਂ ਹਟਾ ਦਿੱਤਾ ਜਾਵੇਗਾ।
ਇੰਗਲੈਂਡ ‘ਚ ਕੋਰੋਨਾ ਮਰੀਜ਼ਾਂ ਸੰਬੰਧੀ ਕੀਤੇ ਗਏ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵੈਂਟੀਲੇਟਰ ‘ਤੇ ਮਰੀਜ਼ਾਂ ਦੀ ਮੌਤ ਦਰ 50 ਫੀਸਦੀ ਤੋਂ ਵੱਧ ਰਹੀ ਹੈ। ਭਾਵੇਂਕਿ ਕਈ ਲੋਕਾਂ ਨੇ ਇਸ ਰਿਸਰਚ ‘ਤੇ ਸਵਾਲ ਕੀਤੇ ਹਨ। ਕਈ ਡਾਕਟਰਾਂ ਨੇ ਵੀ ਇਸ ਰਿਪੋਰਟ ਦਾ ਵਿਰੋਧ ਕੀਤਾ ਹੈ।


Share