ਕੋਵਿਡ-19 ਪਾਰਟੀ ‘ਚ ਸ਼ਾਮਲ ਹੋਏ 30 ਸਾਲਾ ਵਿਅਕਤੀ ਦੀ ਮੌਤ

580
Share

-ਕੋਰੋਨਾਵਾਇਰਸ ਨੂੰ ਮੰਨਿਆ ਸੀ ਮਜ਼ਾਕ
-ਡਾਕਟਰਾਂ ਵੱਲੋਂ ਕੋਰੋਨਾਵਾਇਰਸ ਨੂੰ ਗੰਭੀਰਤਾ ਨਾਲ ਲੈਣ ਦੀ ਚਿਤਾਵਨੀ
ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਟੈਕਸਾਸ ਸੂਬੇ ‘ਚ ਕੋਰੋਨਾਵਾਇਰਸ ਨੂੰ ਮਜ਼ਾਕ ਮੰਨ ਕੇ ਕੋਵਿਡ-19 ਪਾਰਟੀ ਵਿਚ ਸ਼ਾਮਲ ਹੋਏ ਇਕ 30 ਸਾਲਾ ਵਿਅਕਤੀ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਗਈ ਹੈ। ਇਸ ਕੋਵਿਡ-19 ਨੂੰ ਇਕ ਕੋਰੋਨਾ ਪਾਜ਼ੀਟਿਵ ਵਿਅਕਤੀ ਨੇ ਆਯੋਜਿਤ ਕੀਤਾ ਸੀ। ਪੀੜਤ ਮਰੀਜ਼ ਦਾ ਇਲਾਜ ਕਰ ਰਹੇ ਇਕ ਡਾਕਟਰ ਨੇ ਇਸ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਕੋਰੋਨਾਵਾਇਰਸ ਨੂੰ ਗੰਭੀਰਤਾ ਨਾਲ ਲੈਣ। ਦੱਸ ਦਈਏ ਕਿ ਮ੍ਰਿਤਕ ਕੋਰੋਨਾ ਤੋਂ ਉਭਰ ਚੁੱਕੇ ਇਕ ਵਿਅਕਤੀ ਦੀ ਪਾਰਟੀ ‘ਚ ਸ਼ਾਮਲ ਹੋਇਆ ਸੀ। ਸਾਨ ਐਂਟੋਨੀਓ ਦੇ ਮੈਥੋਡਿਸਟ ਹਸਪਤਾਲ ਦੇ ਚੀਫ ਮੈਡੀਕਲ ਅਫਸਰ ਜੀਨ ਐੱਪਲੇਬੀ ਨੇ ਆਖਿਆ ਕਿ ਮ੍ਰਿਤਕ ਵਿਅਕਤੀ ਨੇ ਵਾਇਰਸ ਨੂੰ ਮਜ਼ਾਕ ਮੰਨ ਲਿਆ ਸੀ। ਉਹ ਵੀ ਉਦੋਂ ਜਦ ਸਿਰਫ ਅਮਰੀਕਾ ਵਿਚ ਹੀ 1.38 ਲੱਖ ਤੋਂ ਜ਼ਿਆਦਾ ਇਸ ਮਹਾਮਾਰੀ ਕਾਰਨ ਮਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਨੇ ਇਲਾਜ ਦੌਰਾਨ ਨਰਸ ਸਾਹਮਣੇ ਆਪਣਾ ਗੁਨਾਹ ਸਵੀਕਾਰ ਕੀਤਾ ਸੀ ਅਤੇ ਆਖਿਆ ਕਿ ਉਸ ਨੇ ਪਾਰਟੀ ਕਰਕੇ ਗਲਤੀ ਕੀਤੀ।
ਜੀਨ ਨੇ ਆਖਿਆ ਕਿ ਪੀੜਤ ਵਿਅਕਤੀ ਸਮਝਦਾ ਸੀ ਕਿ ਉਹ ਬੀਮਾਰੀ ਇਕ ਮਜ਼ਾਕ ਹੈ। ਮ੍ਰਿਤਕ ਸਮਝਦਾ ਸੀ ਕਿ ਉਹ ਨੌਜਵਾਨ ਹੈ ਅਤੇ ਕੋਰੋਨਾਵਾਇਰਸ ਉਸ ਦਾ ਕੁਝ ਵਿਗਾੜ ਨਹੀਂ ਪਾਵੇਗਾ। ਉਨ੍ਹਾਂ ਦੱਸਿਆ ਕਿ ਨੌਜਵਾਨ ਮਰੀਜ਼ ਅਕਸਰ ਇਹ ਨਹੀਂ ਸਮਝਦੇ ਹਨ ਕਿ ਉਹ ਕਿੰਨੇ ਬੀਮਾਰ ਹਨ। ਉਹ ਕਦੇ ਵੀ ਅਸਲ ਵਿਚ ਬੀਮਾਰ ਨਹੀਂ ਦਿਖਾਈ ਦਿੰਦੇ। ਪਰ ਜਦ ਤੁਸੀਂ ਉਨ੍ਹਾਂ ਦੇ ਆਕਸੀਜਨ ਦੇ ਪੱਧਰ ਅਤੇ ਲੈਬ ਦੇ ਟੈਸਟ ਨੂੰ ਦੇਖਦੇ ਹੋ, ਤਾਂ ਉਹ ਉਸ ਤੋਂ ਜ਼ਿਆਦਾ ਬੀਮਾਰ ਹੁੰਦੇ ਹਨ ਜਿੰਨਾ ਕਿ ਉਹ ਦਿਖਾਈ ਦਿੰਦੇ ਹਨ।


Share