ਕੋਵਿਡ-19: ਪਾਕਿ ਵੱਲੋਂ ਆਪਣਾ ਬਣਾਇਆ ‘ਪਾਕਵੈਕ’ ਟੀਕਾ ਜਾਰੀ

114
Share

ਅੰਮਿ੍ਰਤਸਰ, 3 ਜੂਨ (ਪੰਜਾਬ ਮੇਲ)-ਪਾਕਿਸਤਾਨ ਨੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐੱਨ.ਆਈ.ਐੱਚ.) ਵਿਖੇ ਕਰਵਾਏ ਇਕ ਸਮਾਗਮ ਦੌਰਾਨ ਪਾਕਿ ’ਚ ਤਿਆਰ ਕੀਤਾ ਚੀਨੀ ਕੈਨਸਿਨੋ ਕੋਵਿਡ-19 ਟੀਕਾ ਲਾਂਚ ਕੀਤਾ। ਪਾਕਵੈਕ ਨਾਮੀ ਇਸ ਟੀਕੇ ਦੇ ਲਾਂਚਿੰਗ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿਹਤ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਫ਼ੈਸਲ ਸੁਲਤਾਨ ਨੇ ਕੈਨਸਿਨੋ ਟੀਕੇ ਦੇ ਸਥਾਨਕ ਉਤਪਾਦਨ ਨੂੰ ਦੇਸ਼ ਲਈ ਇਕ ਮੀਲ ਪੱਥਰ ਦੱਸਿਆ, ਜੋ ਕੋਵਿਡ-19 ਵਿਰੁੱਧ ਪਾਕਿਸਤਾਨ ਦੀ ਲੜਾਈ ’ਚ ਅਹਿਮ ਸਿੱਧ ਹੋਵੇਗਾ।


Share