ਕੋਵਿਡ-19 ਦੇ ਵੈਰੀਐਂਟ ਓਮੀਕਰੋਨ ਕਾਰਨ ਸਨਡਾਂਸ ਫ਼ਿਲਮ ਫੈਸਟੀਵਲ ਹੁਣ ਵਰਚੁਅਲ ਐਡੀਸ਼ਨ ਨਾਲ ਹੋਵੇਗਾ ਪੇਸ਼

196
Share

ਲਾਸ ਏਂਜਲਸ, 8 ਜਨਵਰੀ (ਪੰਜਾਬ ਮੇਲ)- ਸਨਡਾਂਸ ਫਿਲਮ ਫੈਸਟੀਵਲ ਦੀ ਟੀਮ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਵੈਰੀਐਂਟ ਓਮੀਕਰੋਨ ਕਾਰਨ ਪਹਿਲਾਂ ਬਣਾਈ ਯੋਜਨਾ ਨੂੰ ਬਦਲ ਕੇ ਹੁਣ ਇਸ ਫੈਸਟੀਵਲ ਨੂੰ ਵਰਚੁਅਲ ਐਡੀਸ਼ਨ ਨਾਲ ਪੇਸ਼ ਕੀਤਾ ਜਾਵੇਗਾ। ਫੈਸਟੀਵਲ ਦੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ ਸਾਂਝੇ ਬਿਆਨ ਵਿੱਚ ਸਨਡਾਂਸ ਇੰਸਟੀਚਿਊਟ ਦੀ ਸੀ.ਈ.ਓ. ਜੋਆਨਾ ਵਿਨਸੈਂਟ ਅਤੇ ਫੈਸਟੀਵਲ ਡਾਇਰੈਕਟਰ, ਤਾਬਿਥਾ ਜੈਕਸਨ ਨੇ ਕਿਹਾ ਕਿ ਕਰੋਨਾ ਦੇ ਮਾਮਲਿਆਂ ’ਚ ਵਾਧੇ ਦੇ ਮੱਦੇਨਜ਼ਰ ਡਿਜੀਟਲ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਹਿਲੇ ਪੂਰੀ ਤਰ੍ਹਾਂ ਨਾਲ ਹਾਈਬਿ੍ਰਡ ਸਨਡਾਂਸ ਫਿਲਮ ਫੈਸਟੀਵਲ ਦੀ ਉਡੀਕ ਕਰ ਰਹੇ ਹਾਂ ਅਤੇ ਸਾਡੀਆਂ ਟੀਮਾਂ ਨੇ ਇੱਕ ਸਾਲ ਇਸ ਤਰ੍ਹਾਂ ਦੇ ਫੈਸਟੀਵਲਜ਼ ਦੀ ਯੋਜਨਾ ਬਣਾਉਣ ’ਚ ਬਿਤਾਇਆ ਹੈ। ਗਿਆਰਾਂ ਦਿਨਾਂ ਦੇ ਤਿਉਹਾਰ ਲਈ ਦੁਨੀਆਂ ਭਰ ਦੇ ਕਲਾਕਾਰਾਂ, ਦਰਸ਼ਕਾਂ, ਕਰਮਚਾਰੀਆਂ, ਵਾਲੰਟੀਅਰਾਂ ਤੇ ਸਹਿਭਾਗੀਆਂ ਨੂੰ ਇਕੱਠਾ ਕਰਨਾ ਸੁਰੱਖਿਅਤ ਜਾਂ ਸੰਭਵ ਨਹੀਂ ਹੈ। ਟੀਮ ਨੇ ਕਿਹਾ ਕਿ ਵਰਚੁਅਲ ਜਾਣਾ ਮੁਸ਼ਕਲ ਫੈਸਲਾ ਸੀ ਪਰ ਉਨ੍ਹਾਂ ਉਮੀਦ ਪ੍ਰਗਟਾਈ ਕਿ 20 ਜਨਵਰੀ ਤੋਂ ਸ਼ੁਰੂ ਹੋਣ ਵਾਲਾ 11 ਦਿਨਾਂ ਤੱਕ ਚੱਲਣ ਵਾਲਾ ਫੈਸਟੀਵਲ ਮਿੱਥੇ ਸਮੇਂ ਅਨੁਸਾਰ ਹੋਵੇਗਾ।

Share