ਕੋਵਿਡ-19 ਦੇ ਇਲਾਜ ਲਈ ਟੀਕਾ ਬਣਾਉਣ ਵਿੱਚ ਅਜੇ ਘੱਟ ਤੋਂ ਘੱਟ ਲੱਗੇਗਾ ਇੱਕ ਸਾਲ :ਵਿਸ਼ਵ ਸਿਹਤ ਸੰਗਠਨ

679
Share

ਜੇਨੇਵਾ, 19 ਜੂਨ (ਪੰਜਾਬ ਮੇਲ)-  ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੀ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਇਸ ਦੇ ਉਪਲੱਬਧ ਹੋਣ ਦੀ ਸੰਭਾਵਨਾ ਹੈ। ਉਨ•ਾਂ ਕਿਹਾ ਕਿ ਵੈਕਸੀਨ ਦੇ 10 ਦਾਅਵੇਦਾਰ ਮਨੁੱਖੀ ਟ੍ਰਾਇਲ ਕਰ ਰਹੇ ਹਨ। ਇਨ•ਾਂ ਵਿੱਚੋਂ ਤਿੰਨ ਅਜਿਹੇ ਹਨ, ਜੋ ਇਸ ਤੋਂ ਵੀ ਅੱਗੇ ਨਿਕਲ ਚੁੱਕੇ ਹਨ, ਜਿੱਥੇ ਇਸ ਵੈਕਸੀਨ ਦੀ ਐਫੀਸੀਐਂਸੀ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਨ•ਾਂ ਨੇ ਇਹ ਵੀ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਵੈਕਸੀਨ ਦੀਆਂ ਲਗਭਗ 2 ਅਰਬ ਖੁਰਾਕਾਂ ਤਿਆਰ ਹੋਣ ਦੀ ਉਮੀਦ ਹੈ। ਇਨ•ਾਂ ਨੂੰ ਪਹਿਲ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਆਬਾਦੀ ਦੇ ਇਲਾਜ ਲਈ ਦਿੱਤਾ ਜਾਵੇਗਾ। ਡਾ. ਸੌਮਿਆ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਅਜੇ ਕੋਈ ਵੈਕਸੀਨ ਨਹੀਂ ਹੈ, ਜੋ ਪ੍ਰਮਾਣਿਕ ਹੋਵੇ। ਉਨ•ਾਂ ਨੇ ਕਿਹਾਕਿ ਇਹ ਸਾਬਤ ਹੋ ਗਿਆ ਹੈ ਮਲੇਰੀਆ ਦੀ ਦਵਾਈ ਹਾਈਡ੍ਰੌਕਸੀ ਕਲੋਰੋ ਕਵੀਨ ਕੋਰੋਨਾ ਵਾਇਰਸ ਕਾਰਨ ਹਸਪਤਾਲ ਵਿੱਚ ਭਰਤੀ ਹੋਏ ਲੋਕਾਂ ਦੀ ਮੌਤ ਰੋਕਣ ਵਿੱਚ ਕਾਰਗਰ ਨਹੀਂ ਹੈ। ਬਹਰਹਾਲ, ਡਾ. ਸੌਮਿਆ ਸਵਾਮੀਨਾਥਨ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਨੂੰ ਕੋਵਿਡ-19 ਦੀ ਲਪੇਟ ਵਿੱਚ ਆਉਣ ਤੋਂ ਰੋਕਣ ਵਿੱਚ ਇਸ ਦਵਾਈ ਦੀ ਭੂਮਿਕਾ ਹੋ ਸਕਦੀ ਹੈ। ਇਸ ਸਬੰਧ ਵਿੱਚ ਕਲੀਨੀਕਲ ਪ੍ਰੀਖਣ ਚੱਲ ਰਹੇ ਹਨ। ਕੋਰੋਨਾ ਵਾਇਰਸ ਦੇ ਇਲਾਜ ਲਈ ਪੋਲੀਓ ਦੇ ਟੀਕੇ ਦਾ ਪ੍ਰੀਖਣ ਕਰਨ ਦੇ ਕੌਮਾਂਤਰੀ ਖੋਜਕਰਤਾਵਾਂ ਦੇ ਸੁਝਾਅ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਵਿਗਿਆਨੀਆਂ ਨੇ ਕਿਹਾ ਕਿ ਕੁਝ ਵਿਗਿਆਨੀ ਧਾਰਨਾਵਾਂ ਦੇ ਆਧਾਰ ‘ਤੇ ਇਹ ਪ੍ਰੀਖਣ ਯੋਗ ਹੈ, ਪਰ ਬਿਮਾਰੀ ਵਿਰੁੱਧ ਸੀਮਤ ਸੁਰੱਖਿਆ ਹੀ ਪ੍ਰਦਾਨ ਕਰ ਸਕਦਾ ਹੈ। ਕੋਵਿਡ-19 ਦੇ ਇਲਾਜ ਲਈ ਟੀਕਾ ਬਣਾਉਣ ਵਿੱਚ ਅਜੇ ਘੱਟ ਤੋਂ ਘੱਟ ਇੱਕ ਸਾਲ ਲੱਗ ਸਕਦਾ ਹੈ। ਅਜਿਹੇ ਵਿੱਚ ਵਿਗਿਆਨੀਆਂ ਦਾ ਕਹਿਣਾ ਹੈ ਕਿ ਤਤਕਾਲ ਰਾਹਤ ਲਈ ਪਹਿਲਾਂ ਸੁਰੱਖਿਅਤ ਅਤੇ ਪ੍ਰਭਾਵੀ ਟੀਕਿਆਂ ਦੀ ਮੁੜ ਵਰਤੋਂ ਇੱਕ ਢੰਗ ਹੋ ਸਕਦਾ ਹੈ।

Share