ਕੋਵਿਡ 19 ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਇੰਗਲੈਂਡ : ਬੋਰਿਸ ਜੌਨਸਨ

302
Share

ਲੰਡਨ, 19 ਸਤੰਬਰ (ਪੰਜਾਬ ਮੇਲ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਹ ਦੇਸ਼ ਵਿਚਾ ਦੂਜਾ ਲੌਕਡਾਊਨ ਲਾਗੂ ਨਹੀਂ ਕਰਨਾ ਚਾਹੁੰਦੇ ਲੇਕਿਨ ਨਵਂੀਂ ਪਾਬੰਦੀਆਂ ਦੀ ਜ਼ਰੂਰਤ ਪੈ ਸਕਦੀ ਹੈ। ਕਿਉਂਕਿ ਦੇਸ਼ ਨੂੰ ਕੋਵਿਡ 19 ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਤਰੀਆਂ ਨੂੰ ਇੱਕ ਦੂਜੇ ਕੌਮੀ ਲੌਕਡਾਊਨ ‘ਤੇ ਵਿਚਾਰ ਕਰਨ ਦੀ ਸੂਚਨਾ ਦਿੱਤੀ ਗਈ। ਗੌਰਤਲਬ ਹੈ ਕਿ ਬਰਤਾਨੀਆ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਭਗ ਦੁੱਗਣਾ ਹੋ ਗਈ ਹੈ ਅਤੇ ਰੋਜ਼ਾਨਾ 6 ਹਜ਼ਾਰ ਨਵੇਂ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ। ਉਤਰੀ ਇੰਗਲੈਂਡ ਅਤੇ ਲੰਡਨ ਦੇ ਕੁੱਝ ਹਿੱਸਿਆਂ ਵਿਚ ਹਸਪਤਾਲਾਂ ਵਿਚ  ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ  ਵਾਇਰਸ ਦੀ ਦਰ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਮਲਿਆਂ ਵਿਚ ਇਹ ਵਾਧਾ ਕੋਰੋਨਾ ਦੀ ਦੂਜੀ ਲਹਿਰ ਦਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਹੁਣ ਅਸੀਂ ਕੋਰੋਨਾ ਦੀ ਦੂਜੀ ਲਹਿਰ ਨੂੰ ਆਉਂਦੇ ਦੇਖ ਰਹੇ ਹਾਂ। ਅਜਿਹਾ ਹੋਣਾ ਮੁਮਕਿਨ ਸੀ। ਮੈਨੂੰ ਡਰ ਹੈ ਕਿ ਅਸੀਂ ਇਸ ਨੂੰ ਇਸ ਦੇਸ਼ ਵਿਚ ਵੇਖਾਂਗੇ।
ਇਸ ਬਾਰੇ ਵਿਚ ਪੁੱਛੇ ਜਾਣ ‘ਤੇ ਦੇਸ਼ ਵਿਚ ਨਵਾਂ ਲੌਕਡਾਊਨ ਲਾਗੂ ਕਰਨਾ ਚਾਹੀਦਾ। ਇਸ ‘ਤੇ ਜੌਨਸਨ ਨੇ ਕਿਹਾ ਕਿ ਮੈਂ ਦੇਸ਼ ਵਿਚ ਦੂਜੇ ਲੌਕਡਾਊਨ ਨੂੰ ਲਾਗੂ ਨਹੀਂ ਕਰਨਾ ਚਾਹੁੰਦਾ।
ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਸਰਕਾਰ ਨੇ ਇੰਗਲੈਂਡ ਦੇ ਉਤਰੀ ਹਿੱਸੇ ਵਿਚ ਸਥਾਨਕ ਪੱਧਰ ‘ਤੇ ਲੌਕਡਾਊਨ ਦੀ ਪਾਂਦੀਆਂ ਨੂੰ ਸ਼ੁੱਕਰਵਾਰ ਨੂੰ ਹੋਰ ਸਖ਼ਤ ਕਰ ਦਿੱਤਾ।


Share