ਕੋਵਿਡ-19 ਦੀ ਐਂਟੀ ਵਾਇਰਸ ਦਵਾਈ ਲਈ ਪ੍ਰੀਖਣ ਆਖਰੀ ਪੜਾਅ ’ਤੇ

825
Novel coronavirus concept. Professional doctor or lab technician testing vibe of novel (new) corona virus in lab, identified in Wuhan, Hubei Province, China, medical and healthcare.
Share

ਐਡਿਨਬਰਗ, 25 ਸਤੰਬਰ (ਪੰਜਾਬ ਮੇਲ)- ਟੀਕਿਆਂ ਦੇ ਪ੍ਰਭਾਵੀ ਹੋਣ ਦੇ ਬਾਵਜੂਦ ਕੋਵਿਡ-19 ਦਾ ਇਲਾਜ ਕਰਨ ਲਈ ਦਵਾਈਆਂ ਦੀ ਲੋੜ ਹੈ। ਜਿਥੋਂ ਤੱਕ ਕਿ ਟੀਕੇ ਦੀਆਂ ਦੋਨੋਂ ਖੁਰਾਕਾਂ ਲੈਣ ਵਾਲੇ ਲੋਕਾਂ ਦੇ ਵੀ ਇਨਫੈਕਸ਼ਨ ਦੀ ਲਪੇਟ ’ਚ ਆਉਣ ਦੀ ਥੋੜ੍ਹੀ ਸ਼ੰਕਾ ਹੁੰਦੀ ਹੈ ਅਤੇ ਉਹ ਮਧਿਅਮ ਜਾਂ ਗੰਭੀਰ ਤੌਰ ’ਤੇ ਬੀਮਾਰ ਪੈ ਸਕਦੇ ਹਨ। ਕੋਵਿਡ-19 ਦਾ ਇਲਾਜ ਕਰਨ ਲਈ ਦਵਾਈਆਂ ਹਨ ਪਰ ਉਨ੍ਹਾਂ ਨੂੰ ਹਸਪਤਾਲ ਵਿਚ ਦੇਣਾ ਹੁੰਦਾ ਹੈ। ਬੀਮਾਰੀ ’ਚ ਕਾਰਗਰ ਹੋਣ ਵਾਲੀ ਇਕ ਭਰੋਸੇਯੋਗ ਮੋਲਨੁਪਿਰਾਵਿਰ ਨਾਂ ਦੀ ਐਂਟੀ ਵਾਇਰਸ ਦਵਾਈ ਹੈ, ਜਿਸਦਾ ਮਨੁੱਖਾਂ ’ਚ ਇਸਤੇਮਾਲ ਦੇ ਆਖਰੀ ਪੜਾਅ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਖੋਜਕਾਰ ਉਮੀਦ ਪ੍ਰਗਟਾਅ ਰਹੇ ਹਨ ਕਿ ਇਸਦੀ ਵਰਤੋਂ ਇਨਫੈਸ਼ਨ ਦਾ ਇਲਾਜ ਕਰਨ ਅਤੇ ਉਸਨੂੰ ਰੋਕਣ ਦੋਨੋਂ ਵਿਚ ਕੀਤਾ ਜਾ ਸਕਦਾ ਹੈ। ਇਸਨੂੰ ਗੋਲੀ ਦੇ ਰੂਪ ਵਿਚ ਲਿਆ ਜਾ ਸਕਦਾ ਹੈ, ਭਾਵ ਲੋਕਾਂ ਨੂੰ ਇਹ ਲੈਣ ਲਈ ਹਸਪਤਾਲ ਵਿਚ ਭਰਤੀ ਨਹੀਂ ਹੋਣਾ ਪਵੇਗਾ।

Share