ਕੋਵਿਡ-19 : ਦਿੱਲੀ ‘ਚ 24 ਘੰਟਿਆਂ ‘ਚ 82 ਲੋਕਾਂ ਦੀ ਮੌਤ

685
Share

ਮਰੀਜ਼ਾਂ ਦੀ ਗਿਣਤੀ ਹੋਈ 17 ਹਜ਼ਾਰ ਦੇ ਪਾਰ

ਨਵੀਂ ਦਿੱਲੀ, 29 ਮਈ (ਪੰਜਾਬ ਮੇਲ)- ਦਿੱਲੀ ‘ਚ ਕੋਵਿਡ-19 ਦੇ ਮ੍ਰਿਤਕਾਂ ਦੀ ਸੂਚੀ ‘ਚ ਪਿਛਲੇ 24 ਘੰਟਿਆਂ ‘ਚ 82 ਨਾਂ ਜੋੜੇ ਗਏ ਹਨ, ਜਿਨ੍ਹਾਂ ‘ਚੋਂ ਮੌਤ ਦੇ 69 ਅਜਿਹੇ ਮਾਮਲੇ ਹਨ, ਜਿਸ ਨੂੰ ਇਸ ਸੂਚੀ ‘ਚ ਦੇਰ ਨਾਲ ਜੋੜਿਆ ਗਿਆ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੁੱਕਰਵਾਰ ਨੂੰ 13 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਪਿਛਲੇ 34 ਦਿਨਾਂ ‘ਚ ਬਾਕੀ 69 ਮੌਤਾਂ ਹੋਈਆਂ ਹਨ ਅਤੇ ਇਸ ਸੂਚੀ ‘ਚ ਇਸ ਗਿਣਤੀ ਨੂੰ ਦੇਰ ਨਾਲ ਸ਼ਾਮਲ ਕੀਤਾ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਦਿੱਲੀ ‘ਚ ਹੁਣ ਤੱਕ 398 ਲੋਕਾਂ ਦੀ ਮੌਤ ਹੋ ਚੁਕੀ ਹੈ।

ਸਿਸੌਦੀਆ ਨੇ ਕਿਹਾ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਦਿੱਲੀ ‘ਚ ਸਵਸਥ ਹੋਣ ਦਾ ਕਰੀਬ 50 ਫੀਸਦੀ ਤੱਕ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਲੋਕਾਂ ‘ਚ ਇਨਫੈਕਸ਼ਨ ਦੇ ਲੱਛਣ ਨਹੀਂ ਦਿੱਸਦੇ ਹਨ, ਉਦੋਂ ਤੱਕ ਹਸਪਤਾਲ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਅਜਿਹੇ ਕਰੀਬ 80-90 ਫੀਸਦੀ ਮਰੀਜ਼ ਘਰ ‘ਚ ਹੀ ਕੁਆਰੰਟੀਨ ਰਹਿ ਕੇ ਸਿਹਤਮੰਦ ਹੋਏ ਹਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦੇਰ ਨਾਲ ਮੌਤ ਦੀ ਸੂਚੀ ‘ਚ ਸ਼ਾਮਲ ਜੋ ਨਵੇਂ ਮਾਮਲੇ ਹਨ, ਉਨ੍ਹਾਂ ‘ਚੋਂ 52 ਲੋਕਾਂ ਦੀ ਮੌਤ ਸਫਦਰਗੰਜ ਹਸਪਤਾਲ ‘ਚ ਹੋਈ ਹੈ। ਦਿੱਲੀ ‘ਚ ਇਨਫੈਕਸ਼ਨ ਦੇ 1,106 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 17 ਹਜ਼ਾਰ ਦੇ ਪਾਰ ਹੋ ਗਈ ਹੈ।


Share