ਕੋਵਿਡ 19 ਤੋਂ ਪੀੜਤ ਮਰੀਜਾਂ ਦੇ ਇਲਾਜ ਲਈ ਸਰਕਾਰੀ ਮੈਡੀਕਲ ਕਾਲਜਾਂ ਵਿਚ ਲੋੜੀਂਦਾ ਸਾਜੋ ਸਾਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਡੀ.ਕੇ. ਤਿਵਾੜੀ

736
Share

ਚੰਡੀਗੜ੍ਹ, 6 ਅਪ੍ਰੈਲ (ਪੰਜਾਬ ਮੇਲ)-  ਪੰਜਾਬ ਰਾਜ ਵਿੱਚ ਕੋਵਿਡ 19 ਤੋਂ ਪੀੜਤ ਮਰੀਜਾਂ ਦੇ ਇਲਾਜ ਲਈ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਦਸਤਾਨੇ, ਇੰਫਰਾ ਰੈਡ ਥਰਮਾਮੀਟਰ, ਸੈਨੀਟਾਈਜਰ, ਹਾਈਪੋਕਲੋਰਾਈਟ ਘੋਲ, ਐਂਟੀ-ਵਾਇਰਲ ਡਰੱਗਜ, ਪੈਰਾਸੀਟਾਮੋਲ ਦੇ ਨਾਲ ਲਗਭਗ 2500 ਪੀਪੀਈ ਕਿੱਟਾਂ, 25000 ਐਨ 95 ਮਾਸਕ ਅਤੇ 7 ਲੱਖ ਟ੍ਰਿਪਲ ਲੇਅਰ ਮਾਸਕ ਅਤੇ ਐਂਟੀਬਾਇਓਟਿਕਸ ਆਦਿ ਮੌਜੂਦਾ ਸਮੇਂ ਦੀ ਮੰਗ ਤੋਂ ਕਿਤੇ ਜਆਿਦਾ ਉਪਲਬਧ ਹਨ ।
ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਇੱਕ ਪ੍ਰੈਸ ਬਿਆਨ ਰਾਹੀ ਕਰਦਿਆਂ ਕਿਹਾ ਕਿ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਦੇ ਸਿਹਤ ਵਿਭਾਗ ਨਾਲ ਮਿਲ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕਾਰਜਸੀਲ ਹੈ ਕਿ ਇਲਾਜ ਲਈ ਲੋੜੀਂਦਾ ਸਾਜੋ ਸਾਮਾਨ ਸਮੇਂ ਸਿਰ ਸਰਕਾਰੀ ਮੈਡੀਕਲ ਕਾਲਜ ਨੂੰ ਮਿਲਦਾ ਰਹੇ।
ਉਨ੍ਹਾਂ ਕਿਹਾ ਕਿ ਸਟਾਕਾਂ ਦੀ ਭਰਪਾਈ ਹਰ ਦੂਜੇ ਦਿਨ ਕੀਤੀ ਜਾ ਰਹੀ ਹੈ ਜਿਵੇਂ ਹੀ ਸਪਲਾਈ ਕੇਂਦਰੀ ਸਟੋਰਾਂ ਵਿੱਚ ਆਉਂਦੀ ਹੈ ਉਵੇਂ ਹੀ ਇਹ ਸਪਲਾਈ ਅੱਗੇ ਭੇਜ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਮੈਡੀਕਲ ਕਾਲਜ ਦੇ ਹਸਪਤਾਲਾਂ ਨੂੰ ਇਸ ਐਮਰਜੈਂਸੀ ਲਈ ਵਾਧੂ  ਖਰੀਦ ਸਕਤੀਆਂ ਦਿੱਤੀਆਂ ਗਈਆਂ ਹਨ ਜਿਸ ਲਈ ਤਕਰੀਬਨ 4 ਕਰੋੜ ਰੁਪਏ ਦੀ ਰਾਸੀ ਅਡਵਾਂਸ ਦਿੱਤੀ ਜਾ ਰਹੀ ਹੈ।
 ਸ੍ਰੀ ਤਿਵਾੜੀ ਨੇ ਕਿਹਾ ਕਿ ਇਸ ਬੀਮਾਰੀ ਦੇ ਟਾਕਰੇ ਲਈ ਲਾਗੂ ਸਟੇਟ ਪ੍ਰੋਟੋਕੋਲ ਜਿਸ ਅਨੁਸਾਰ ਮਰੀਜਾਂ ਦੀ ਵੰਡ, ਟੈਸਟਿੰਗ, ਖੁਰਾਕ, ਬਾਇਓਮੈਡੀਕਲ ਕੂੜੇ ਅਤੇ ਮੌਤ ਤੋਂ ਬਾਅਦ ਤੱਕ ਦੇ ਪ੍ਰੋਟੋਕੋਲ ਨੂੰ ਇੰਨ ਬਿੰਨ ਲਾਗੂ ਕੀਤਾ ਜਾ ਰਿਹਾ ਹੈ।    


Share