ਕੋਵਿਡ-19 ਟੀਕਾ ਲਗਵਾਉਣ ਤੋਂ ਇਨਕਾਰ ਕਰਨ ਵਾਲੇ ਸੈਨਿਕਾਂ ਨੂੰ ਅਮਰੀਕਾ ਕਰੇਗਾ ਸੇਵਾਮੁਕਤ

200
Share

ਵਾਸ਼ਿੰਗਟਨ, 3 ਫਰਵਰੀ (ਪੰਜਾਬ ਮੇਲ)- ਅਮਰੀਕੀ ਥਲ ਸੈਨਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਸੈਨਿਕਾਂ ਨੂੰ ਤੁਰੰਤ ਸੇਵਾਮੁਕਤ ਕਰਨਾ ਸ਼ੁਰੂ ਕਰ ਦੇਵੇਗੀ, ਜਿਹਨਾਂ ਨੇ ਕੋਵਿਡ-19 ਟੀਕਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਦਮ ਨਾਲ ਸੈਨਾ ਤੋਂ 3,300 ਤੋਂ ਵੱਧ ਕਰਮੀਆਂ ਨੂੰ ਜਲਦ ਬਾਹਰ ਕੀਤੇ ਜਾਣ ਦਾ ਖਦਸ਼ਾ ਹੈ। ਮਰੀਨ ਕਾਰਪਸ, ਹਵਾਈ ਸੈਨਾ ਅਤੇ ਨੇਵੀ ਪਹਿਲਾਂ ਹੀ ਟੀਕਾ ਲੈਣ ਤੋਂ ਇਨਕਾਰ ਕਰਨ ਵਾਲੇ ਸੈਨਿਕਾਂ ਨੂੰ ਜਾਂ ਪ੍ਰਵੇਸ਼ ਪੱਧਰ ਦੇ ਕਰਮੀਆਂ ਨੂੰ ਡਿਊਟੀ ਤੋਂ ਹਟਾ ਚੁੱਕੀ ਹੈ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੇਂਟਾਗਨ ਨੇ ਡਿਊਟੀ ‘ਤੇ ਤਾਇਨਾਤ ਜਵਾਨਾਂ, ਨੈਸ਼ਨਲ ਗਾਰਡ ਅਤੇ ਰਿਜ਼ਰਵ ਵਿੱਚ ਰੱਖੇ ਗਏ ਅਤੇ ਸਾਰੇ ਜਵਾਨਾਂ ਸਮੇਤ ਸੈਨਿਕਾਂ ਨੂੰ ਟੀਕਾ ਲਗਵਾਉਣ ਦਾ ਹੁਕਮ ਦਿੱਤਾ ਹੈ। ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਜਾਰੀ ਹੈ। ਅਨੁਮਾਨ ਮੁਤਾਬਕ ਸੈਨਾ ਦੇ 97 ਪ੍ਰਤੀਸ਼ਤ ਸੈਨਿਕਾਂ ਨੂੰ ਟੀਕੇ ਦੀ ਘੱਟ ਤੋਂ ਘੱਟ ਇੱਕ ਖੁਰਾਕ ਲੱਗ ਚੁੱਕੀ ਹੈ। ਉੱਥੇ 3,000 ਤੋਂ ਵੱਧ ਕਰਮੀਆਂ ਨੇ ਇਲਾਜ ਜਾਂ ਧਾਰਮਿਕ ਆਧਾਰ ‘ਤੇ ਛੋਟ ਦੀ ਬੇਨਤੀ ਕੀਤੀ ਹੈ। ਮਿਲਟਰੀ ਸਕੱਤਰ ਕ੍ਰਿਸਟੀਨ ਵਰਮੁਥ ਨੇ ਬੁੱਧਵਾਰ ਨੂੰ ਨਿਰਦੇਸ਼ ਜਾਰੀ ਕਰ ਕਮਾਂਡਰਾਂ ਨੂੰ ਅਜਿਹੇ ਕਰਮੀਆਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ, ਜਿਹਨਾਂ ਨੇ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ।


Share