ਕੋਵਿਡ-19: ਕੈਨੇਡਾ ਤੇ ਅਮਰੀਕਾ ਵੱਲੋਂ ਸਰਹੱਦੀ ਪਾਬੰਦੀਆਂ ਹਾਲੇ ਜਾਰੀ ਰੱਖਣ ਦਾ ਫੈਸਲਾ

444
USA and Canada Flags
Share

ਓਟਵਾ, 20 ਅਗਸਤ (ਪੰਜਾਬ ਮੇਲ)-ਕੈਨੇਡੀਅਨ ਤੇ ਅਮਰੀਕੀ ਅਧਿਕਾਰੀਆਂ ਨੇ ਇਕ ਮਹੀਨੇ ਲਈ ਹੋਰ ਆਪਣੀਆਂ ਸਰਹੱਦਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਬੰਦ ਰੱਖਣ ਦਾ ਮੌਜੂਦਾ ਸਮਝੌਤਾ 21 ਅਗਸਤ ਨੂੰ ਖ਼ਤਮ ਹੋਣ ਜਾ ਰਿਹਾ ਹੈ ਪਰ ਦੋਵਾਂ ਦੇਸ਼ਾਂ ਵਿਚ ਕੋਵਿਡ-19 ਦੇ ਪਸਾਰ ਵਿਚ ਕੋਈ ਕਮੀ ਨਹੀਂ ਆਈ ਹੈ। ਹੁਣ ਮਨੋਰੰਜਨ ਲਈ ਟਰੈਵਲ ਉੱਤੇ 21 ਸਤੰਬਰ ਤੱਕ ਪਾਬੰਦੀ ਜਾਰੀ ਰਹੇਗੀ। ਸਭ ਤੋਂ ਪਹਿਲਾਂ ਇਹ ਪਾਬੰਦੀ ਮਾਰਚ ਵਿਚ ਲਾਈ ਗਈ ਸੀ ਤੇ ਫਿਰ ਇਕ-ਇਕ ਮਹੀਨਾ ਕਰਕੇ ਇਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਕਿਉਂਕਿ ਅਜੇ ਵੀ ਕੋਵਿਡ-19 ਦੇ ਪਸਾਰ ਨੂੰ ਬਹੁਤੀ ਠੱਲ੍ਹ ਨਹੀਂ ਪਈ।
ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੇ ਟਵੀਟ ਕਰਕੇ ਆਖਿਆ ਕਿ ਅਸੀਂ ਆਪਣੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਲਈ ਜੋ ਕੁੱਝ ਹੋ ਸਕੇਗਾ ਕਰਾਂਗੇ? ਇਨ੍ਹਾਂ ਪਾਬੰਦੀਆਂ ਕਾਰਨ ਟਰੇਡ ਤੇ ਕਾਮਰਸ ਦੀ ਆਵਾਜਾਈ ਉੱਤੇ ਕੋਈ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਆਰਜ਼ੀ ਵਿਦੇਸ਼ੀ ਵਰਕਰ ਤੇ ਹੈਲਥ ਕੇਅਰ ਵਰਕਰਜ਼, ਜਿਵੇਂ ਕਿ ਨਰਸਾਂ ਜਿਹੜੇ ਸਰਹੱਦ ਦੇ ਇਕ ਪਾਸੇ ਰਹਿੰਦੇ ਹਨ ਪਰ ਕੰਮ ਦੂਜੇ ਪਾਸੇ ਕਰਦੇ ਹਨ। ਸੈਲਾਨੀਆਂ ਤੇ ਹੋਰ ਆਵਾਜਾਈ ਬੰਦ ਰਹੇਗੀ। ਇਹ ਪੰਜਵੀਂ ਵਾਰੀ ਹੈ ਕਿ ਸਰਹੱਦੀ ਪਾਬੰਦੀਆਂ ਨੂੰ ਮੁੜ ਨਵਿਆਇਆ ਗਿਆ ਹੈ।


Share