ਕੋਵਿਡ-19 ਕਾਰਨ ਰਿਪਬਲਿਕਨ ਪਾਰਟੀ ਦੇ ਨੇਤਾ ਪ੍ਰੈਸਲੇ ਸਟਟਸ ਦੀ ਮੌਤ

449
Share

ਨਿਊਯਾਰਕ, 21 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਰਿਪਬਲਿਕਨ ਪਾਰਟੀ ਦੇ ਨੇਤਾ ਪ੍ਰੈਸਲੇ ਸਟਟਸ ਜਿਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਫ਼ਾਦਾਰ ਸਮੂਹ ਦੀ ਅਗਵਾਈ ਕੀਤੀ ਸੀ, ਉਨ੍ਹਾਂ ਦੀ ਕੋਵਿਡ-19 ਨਾਲ ਮੌਤ ਹੋ ਗਈ। ਪਾਰਟੀ ਦੇ ਹੋਰ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਅਨੁਸਾਰ ਪ੍ਰੈਸਲੇ ਸਟਟਸ ਦੀ ਬੀਤੇ ਦਿਨੀਂ ਵੀਰਵਾਰ ਨੂੰ ਮੌਤ ਹੋਈ ਹੈ।
ਕੋਵਿਡ-19 ਨਾਲ ਪੀੜਤ ਹੋਣ ਮਗਰੋਂ ਉਹ ਪਿਛਲੇ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸਨ। ਅਕਸਰ ਫੇਸਬੁੱਕ ’ਤੇ ਉਹ ਸਿਹਤ ਸਬੰਧੀ ਅਪਡੇਟ ਦਿੰਦੇ ਰਹਿੰਦੇ ਸਨ। ਅਗਸਤ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕੀਤੀ ਸੀ ਕਿ ਕੋਵਿਡ-19 ਇਕ ਗੰਭੀਰ ਅਤੇ ਜਾਨਲੇਵਾ ਮਨੁੱਖ ਦੁਆਰਾ ਬਣਾਈ ਗਈ ਬਿਮਾਰੀ ਹੈ। ਵਿਗਿਆਨੀ ਵੀ ਬਿਮਾਰੀ ਦੀ ਉੱਤਪਤੀ ਦਾ ਅਜੇ ਤੱਕ ਪਤਾ ਨਹੀਂ ਲਗਾ ਸਕੇ ਹਨ। ਬੀਤੇ ਦਿਨੀਂ ਨੌਰਥ ਕੈਰੋਲੀਨਾ ’ਚ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ।

Share