ਕੋਵਿਡ-19 ਕਾਰਨ ਮਰਦਮਸ਼ੁਮਾਰੀ ਤੇ ਐੱਨ.ਪੀ.ਆਰ. ਮੁਲਤਵੀ

231
Share

-ਪਹਿਲੀ ਅਪ੍ਰੈਲ ਤੋਂ 30 ਸਤੰਬਰ ਤੱਕ ਹੋਣੀਆਂ ਸਨ ਸੂਚੀਆਂ
ਨਵੀਂ ਦਿੱਲੀ, 30 ਅਗਸਤ (ਪੰਜਾਬ ਮੇਲ)- ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) ਨੂੰ ਅਪਡੇਟ ਕਰਨ ਦੀ ਕਵਾਇਦ, ਜੋ ਇਸ ਸਾਲ ਹੋਣੀ ਸੀ, ਕਰੋਨਾਵਾਇਰਸ ਕਾਰਨ ਸਾਲ ਲਈ ਅੱਗੇ ਪੈ ਸਕਦੀ ਹੈ। ਭਾਰਤੀ ਜਨਗਣਨਾ ਵਿਸ਼ਵ ‘ਚ ਸਭ ਤੋਂ ਵੱਡੀ ਪ੍ਰਸ਼ਾਸਕੀ ਅਤੇ ਅੰਕੜਾ ਅਭਿਆਸ ਹੈ, ਜਿਸ ਵਿਚ 30 ਲੱਖ ਤੋਂ ਵੱਧ ਅਧਿਕਾਰੀ ਸ਼ਾਮਲ ਹੋਣਗੇ ਤੇ ਦੇਸ਼ ਦੇ ਹਰ ਘਰ ਦਾ ਦੌਰਾ ਕਰਨਗੇ। ਸੀਨੀਅਰ ਅਧਿਕਾਰੀ ਨੇ ਦੱਸਿਆ, ”ਮਰਦਮਸ਼ੁਮਾਰੀ ਫਿਲਹਾਲ ਜ਼ਰੂਰੀ ਨਹੀਂ ਹੈ। ਇਥੋਂ ਤੱਕ ਕਿ ਜੇ ਇਸ ਨੂੰ ਸਾਲ ਅੱਗੇ ਪਾ ਦਿੱਤਾ ਜਾਵੇ ਤਾਂ ਕੋਈ ਨੁਕਸਾਨ ਨਹੀਂ ਹੋਏਗਾ।” ਅਧਿਕਾਰੀ ਨੇ ਕਿਹਾ ਕਿ ਮਰਦਮਸ਼ੁਮਾਰੀ 2021 ਅਤੇ ਐੱਨ.ਪੀ.ਆਰ. ਅਪਡੇਟ ਦਾ ਪਹਿਲਾ ਪੜਾਅ ਕਦੋਂ ਹੋਵੇਗਾ, ਇਸ ਬਾਰੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ ਪਰ ਇਹ ਲਗਪਗ ਤੈਅ ਹੈ ਕਿ ਕੋਰੋਨਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਇਹ 2020 ਵਿਚ ਨਹੀਂ ਹੋਏਗੀ। ਮਰਦਮਸ਼ੁਮਾਰੀ ਅਤੇ ਐੱਨ.ਪੀ.ਆਰ. ਨੂੰ ਅਪਡੇਟ ਕਰਨ ਦੀ ਕਵਾਇਦ 1 ਅਪ੍ਰੈਲ ਤੋਂ 30 ਸਤੰਬਰ 2020 ਤੱਕ ਦੇਸ਼ ਭਰ ਵਿਚ ਕੀਤੀ ਜਾਣੀ ਸੀ ਪਰ ਕੋਵਿਡ-19 ਦੇ ਫੈਲਣ ਕਾਰਨ ਮੁਲਤਵੀ ਕਰ ਦਿੱਤੀ ਗਈ।


Share